ਪਰਥ 'ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇਕ ਗੰਭੀਰ ਜ਼ਖਮੀ

05/25/2018 9:49:01 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਬੀਤੇ ਦੋ ਦਿਨਾਂ ਤੋਂ ਮੌਸਮ ਕਾਫੀ ਖਰਾਬ ਹੈ। ਇੱਥੇ 90 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਮੈਟਰੋ ਖੇਤਰ ਵਿਚ 50 ਮਿਲੀਮੀਟਰ ਤੱਕ ਦਾ ਮੀਂਹ ਪਿਆ ਹੈ। ਸ਼ੁੱਕਰਵਾਰ ਸਵੇਰੇ ਤੂਫਾਨ ਦੌਰਾਨ ਇਕ ਕਾਰ 'ਤੇ ਅਚਾਨਕ ਰੁੱਖ ਡਿੱਗ ਪਿਆ। ਇਸ ਵਿਚ ਸਵਾਰ ਜੋੜੇ ਨੂੰ ਬਚਾ ਲਿਆ ਗਿਆ ਹੈ।


ਇਹ ਜੋੜਾ ਪੀਅਰਸਨ ਸਟ੍ਰੀਟ, ਚਰਚਲੈਂਡ ਵਿਚ ਸਫਰ ਕਰ ਰਿਹਾ ਸੀ ਕਿ ਅਚਾਨਕ ਨੀਲਗਿਰੀ ਦਾ ਰੁੱਖ ਉਨ੍ਹਾਂ ਦੀ ਕਾਰ ਦੇ ਬੋਨੇਟ 'ਤੇ ਡਿੱਗ ਪਿਆ। ਰੁੱਖ ਡਿੱਗਣ ਕਾਰਨ ਜੋੜਾ ਕਾਰ ਅੰਦਰ ਫਸ ਗਿਆ ਸੀ। ਐਮਰਜੈਂਸੀ ਸੇਵਾਵਾਂ ਅਤੇ ਉੱਥੋਂ ਲੰਘ ਰਹੇ ਲੋਕਾਂ ਨੇ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਨਿਕਲਣ ਵਿਚ ਮਦਦ ਕੀਤੀ। ਐਂਬੂਲੈਂਸ ਦੇ ਬੁਲਾਰਾ ਨੇ ਦੱਸਿਆ ਕਿ ਜੋੜੇ ਦੀ ਉਮਰ 70 ਦੇ ਲੱਗਭਗ ਸੀ ਅਤੇ ਦੋਹਾਂ ਨੂੰ ਇਲਾਜ ਲਈ ਰੋਇਲ ਪਰਥ ਹਸਪਤਾਲ ਲਿਜਾਇਆ ਗਿਆ। ਔਰਤ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਸਨ ਪਰ ਵਿਅਕਤੀ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ਨੂੰ ਸੱਟ ਲੱਗੀ ਸੀ, ਜਿਸ ਦਾ ਇਲਾਜ ਕੀਤਾ ਗਿਆ।