ਸਿਡਨੀ ਸਰਵਿਸ ਸਟੇਸ਼ਨ ''ਤੇ ਬੰਦੂਕ ਦੀ ਨੋਕ ''ਤੇ ਕੀਤੀ ਗਈ ਲੁੱਟਮਾਰ

11/10/2017 2:39:42 PM

ਸਿਡਨੀ (ਬਿਊਰੋ)— ਆਸਟ੍ਰੇਲੀਆਈ ਪੁਲਸ ਕਥਿਤ ਤੌਰ 'ਤੇ ਉਸ ਵਿਅਕਤੀ ਨੂੰ ਲੱਭ ਰਹੀ ਹੈ, ਜਿਸ ਨੇ ਬੰਦੂਕ ਦੀ ਨੋਕ 'ਤੇ ਸਿਡਨੀ ਸਰਵਿਸ ਸਟੇਸ਼ਨ 'ਤੇ ਲੁੱਟਮਾਰ ਕੀਤੀ। ਇਹ ਵਿਅਕਤੀ ਸਵੇਰੇ ਕਰੀਬ 3 ਵਜੇ ਲੀਵਰਪੂਲ ਵਿਚ ਐਲਿਜ਼ਾਬੇਥ ਡ੍ਰਾਈਵ 'ਤੇ ਸਰਵਿਸ ਸਟੇਸ਼ਨ ਵਿਚ ਦਾਖਲ ਹੋਇਆ। ਇਕ ਚਸ਼ਮਦੀਦ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਕਾਲਾ ਪਹਿਰਾਵਾ ਪਾਈ ਕੰਪਲੈਕਸ ਵੱਲ ਆਇਆ ਅਤੇ ਉਸ ਕੋਲ ਇਕ ਰਾਇਫਲ ਅਤੇ ਇਕ ਡਫਲ ਬੈਗ ਦੀ ਤਰ੍ਹਾਂ ਦਿੱਸਣ ਵਾਲੀ ਕੋਈ ਚੀਜ਼ ਸੀ। ਚਸ਼ਮਦੀਦ ਨੇ ਦੱਸਿਆ ਕਿ ਉਨ੍ਹਾਂ ਦੇ ਦਰਵਾਜਾ ਖੋਲਣ ਤੋਂ ਪਹਿਲਾਂ ਸ਼ੱਕੀ ਵਿਅਕਤੀ ਨੇ ਤਿੰਨ ਵਾਰੀ ਦਰਵਾਜੇ 'ਤੇ ਮੁੱਕਾ ਮਾਰਿਆ ਅਤੇ ਫਿਰ ਉਹ ਅੰਦਰ ਆ ਗਿਆ। ਵਿਅਕਤੀ ਨੇ ਕਥਿਤ ਤੌਰ 'ਤੇ ਇਕ ਮੁਲਾਜ਼ਮ ਵੱਲ ਬੰਦੂਕ ਤਾਣੀ ਅਤੇ ਫਿਰ ਉੱਥੇ ਮੌਜੂਦ ਸਾਰੇ ਲੋਕਾਂ ਤੋਂ ਪੈਸੇ ਅਤੇ ਇੱਥੋਂ ਤੱਕ ਕਿ ਸਿਗਰੇਟ ਦੇਣ ਦੀ ਵੀ ਮੰਗ ਕੀਤੀ। ਵਿਅਕਤੀ ਸਾਰਾ ਪੈਸਾ ਲੈ ਕੇ ਉੱਥੋਂ ਚੱਲਿਆ ਗਿਆ। ਪੁਲਸ ਦੋਸ਼ੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ।