ਲਾਕਡਾਊਨ ਹਟਾਏ ਜਾਣ ਤੋਂ ਬਾਅਦ ਸਾਵਧਾਨੀ ਵਰਤਣ ਲੋਕ : ਪੋਪ ਫ੍ਰਾਂਸਿਸ

06/08/2020 1:36:40 AM

ਵੈਟੀਕਨ ਸਿਟੀ - ਪੋਪ ਫ੍ਰਾਂਸਿਸ ਨੇ ਉਨਾਂ ਦੇਸ਼ਾਂ ਦੇ ਲੋਕਾਂ ਤੋਂ ਕੋਵਿਡ-19 ਨੂੰ ਕਾਬੂ ਕਰਨ ਲਈ ਅਧਿਕਾਰੀਆਂ ਵੱਲੋਂ ਲਾਗੂ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ, ਜਿਥੇ ਲਾਕਡਾਊਨ ਹਟਾਇਆ ਜਾ ਰਿਹਾ ਹੈ। ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਕਿਹਾ ਕਿ ਸਾਵਧਾਨ ਰਹੋ। ਇੰਨੀ ਜਲਦੀ ਜਿੱਤ ਦੀ ਖੁਸ਼ੀ ਨਾ ਮਨਾਓ। ਇਟਲੀ ਨੇ ਲਾਕਡਾਊਨ ਦੇ ਨਿਯਮਾਂ ਵਿਚ ਢਿੱਲ ਦਿੰਦੇ ਹੋਏ ਲੋਕਾਂ ਨੂੰ ਐਤਵਾਰ ਨੂੰ ਸੈਂਟ ਪੀਟਰਸ ਸਕੁਆਇਰ ਵਿਚ ਇਕੱਠੇ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ।

ਪੋਪ ਫ੍ਰਾਂਸਿਸ ਨੇ ਸੈਂਟ ਪੀਟਰਸ ਵਿਚ ਇਕੱਠੇ ਹੋਏ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਨਿਯਮਾਂ ਦੀ ਪਾਲਣਾ ਕਰਨ। ਇਹ ਨਿਯਮ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਦਾ ਸ਼ੁਕਰ ਹੈ ਕਿ ਅਸੀਂ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਤੋਂ ਹੌਲੀ-ਹੌਲੀ ਉਭਰ ਰਹੇ ਹਾਂ। ਪੋਪ ਨੇ ਇਸ ਗੱਲ 'ਤੇ ਨਿਰਾਸ਼ਾ ਵਿਅਕਤ ਕੀਤੀ ਕਿ ਵਾਇਰਸ ਹੁਣ ਵੀ ਖਾਸ ਕਰਕੇ ਲਾਤਿਨ ਅਮਰੀਕਾ ਵਿਚ ਕਈ ਲੋਕਾਂ ਦੀ ਜਾਨ ਲੈ ਰਿਹਾ ਹੈ। ਉਨ੍ਹਾਂ ਕਿਸੇ ਦੇਸ਼ ਦਾ ਨਾਂ ਲਈ ਬਿਨਾਂ ਕਿਹਾ ਕਿ 2 ਦਿਨ ਪਹਿਲਾਂ ਇਕ ਦਿਨ ਵਿਚ ਹਰ ਮਿੰਟ 'ਚ ਇਕ ਪ੍ਰਭਾਵਿਤ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ।

Khushdeep Jassi

This news is Content Editor Khushdeep Jassi