ਭ੍ਰਿਸ਼ਟ ਵਿਰੋਧੀ ਪਾਰਟੀਆਂ ਦੀ ਥਾਂ ਦੇਸ਼ ਦੀ ਜਨਤਾ ਮੇਰਾ ਸਮਰਥਨ ਕਰਨ ਨੂੰ ਤਿਆਰ : ਇਮਰਾਨ ਖਾਨ

03/16/2022 2:11:16 AM

ਇਸਲਾਮਾਬਾਦ-ਸੰਸਦ 'ਚ ਬੇਭਰੋਸਗੀ ਪ੍ਰਸਤਾਵ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਪੂਰਾ ਦੇਸ਼ ਭ੍ਰਿਸ਼ਟ ਵਿਰੋਧੀ ਪਾਰਟੀਆਂ ਦਾ ਸਮਰਥਨ ਕਰਨ ਦੀ ਥਾਂ ਉਨ੍ਹਾਂ ਦਾ ਸਾਥ ਦੇਣ ਨੂੰ ਤਿਆਰ ਹੈ। ਇਸਲਾਮਾਬਾਦ 'ਚ ਪਾਕਿਸਤਾਨੀ ਇੰਮੀਗ੍ਰੇਸ਼ਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਖਾਨ ਨੇ ਤਿੰਨ ਵਿਰੋਧੀ ਨੇਤਾਵਾਂ-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼, ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਅਤੇ ਪਾਕਿਸਤਾਨ ਪੀਪੁਲਸ ਪਾਰਟੀ ਦੇ ਸਹਿ-ਪ੍ਰਧਾਨ ਆਸਿਫ਼ ਅਲੀ ਜਰਦਾਰੀ ਨੂੰ 'ਤਿੰਨ ਕਠਪੁਤਲੀ' ਕਰਾਰ ਦਿੱਤਾ।

ਇਹ ਵੀ ਪੜ੍ਹੋ : ਫਰਾਂਸ ਨੇ ਰੂਸ ਦੇ ਹਮਲੇ ਦਾ ਵਿਰੋਧ ਕਰਨ ਵਾਲੀ ਪ੍ਰਦਰਸ਼ਨਕਾਰੀ ਨੂੰ ਸ਼ਰਨ ਦੇਣ ਦੀ ਕੀਤੀ ਪੇਸ਼ਕਸ਼

ਖਾਨ ਨੇ ਕਿਹਾ ਕਿ ਉਹ ਉਨ੍ਹਾਂ ਵਿਰੁੱਧ ਬੇਭਰੋਸਗੀ ਪ੍ਰਸਤਾਵ ਲਿਆਉਣ ਵਾਲਿਆਂ ਦੇ ਧੰਨਵਾਦੀ ਹਨ, ਜਿਸ ਨੇ ਉਨ੍ਹਾਂ ਦੀ ਪਾਰਟੀ ਨੂੰ ਮਜ਼ਬੂਤ ਹੀ ਕੀਤਾ ਹੈ। ਪ੍ਰਧਾਨ ਮੰਤਰੀ ਖਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਇਸ ਭਰਮ 'ਚ ਸਨ ਕਿ ਲੋਕ ਉਨ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਭੁੱਲ ਗਏ ਹਨ ਪਰ ਉਹ ਗਲਤ ਹਨ, ਉਹ ਆਪਣੇ ਹੀ ਜਾਲ 'ਚ ਫਸ ਗਏ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਮਾਰੀਊਪੋਲ ਤੋਂ ਨਾਗਰਿਕਾਂ ਨੂੰ ਕੱਢੇ ਜਾਣ ਦੀ ਮੁਹਿੰਮ ਜਾਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar