ਅਮਰੀਕਾ ਨਾਲ ''ਪੰਗਾ'' ਲੈਣ ਵਾਲੇ ਉੱਤਰ ਕੋਰੀਆ ''ਚ ਅਜਿਹੀ ਹੈ ਲੋਕਾਂ ਦੀ ਜ਼ਿੰਦਗੀ

09/23/2017 2:38:25 AM

ਸਿਓਲ — ਇਕ ਪਾਸੇ ਜਿਥੇ ਉੱਤਰ ਕੋਰੀਆ ਅਮਰੀਕਾ ਨਾਲ ਪੰਗੇ ਲੈ ਰਿਹਾ ਹੈ ਅਤੇ ਹਾਈਡ੍ਰੋਜਨ ਬੰਬ ਤੱਕ ਬਣਾ ਚੁੱਕਿਆ ਹੈ। ਪਰ ਇਸ ਦੇਸ਼ ਦੀ ਪ੍ਰੈਸ ਨੂੰ ਆਜ਼ਾਦੀ ਨਹੀਂ ਹੈ ਅਤੇ ਵਿਦੇਸ਼ੀਆਂ ਨੂੰ ਵੀ ਹਰ ਥਾਂ ਫੋਟੋਆਂ ਖਿੱਚਣ ਦੀ ਇਜਾਜ਼ਤ ਨਹੀਂ ਹੈ। ਇਸ ਕਾਰਨ ਹੀ ਦੇਸ਼ ਦੀ ਹਕੀਕਤ ਮੀਡੀਆ 'ਚ ਘੱਟ ਹੀ ਸਾਹਮਣੇ ਆ ਪਾਉਂਦੀ ਹੈ। ਪਰ ਕੁਝ ਖੋਜੀ ਪੱਤਰਕਾਰਾਂ ਮੁਤਾਬਕ ਇਥੇ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਖੁਸ਼ਹਾਲ ਨਹੀਂ ਹੈ। ਇਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਗਰੀਬੀ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। 


ਗੈਰ-ਕਾਨੂੰਨੀ ਢੰਗ ਨਾਲ ਸਾਹਮਣੇ ਆਈਆਂ ਕੁਝ ਫੋਟੋਆਂ 'ਚ ਦੇਸ਼ ਦੀ ਗਰੀਬੀ ਦੇਖੀ ਜਾ ਸਕਦੀ ਹੈ। ਇਥੇ ਕਈ ਲੋਕਾਂ ਨੂੰ ਖਾਣਾ ਵੀ ਨਸੀਬ ਨਹੀਂ ਹੁੰਦਾ, ਕਿਉਂਕਿ ਦੇਸ਼ ਫੌਜੀ ਹਥਿਆਰਾਂ 'ਤੇ ਪੈਸੇ ਜ਼ਿਆਦਾ ਖਰਚ ਕਰਦਾ ਹੈ। ਉੱਤਰ ਕੋਰੀਆ ਦੀ ਰਾਜਧਾਨੀ 'ਚ ਮੈਟਰੋ ਸੇਵਾਵਾਂ ਵੀ ਹਨ, ਪਰ ਕਈ ਹਿੱਸੇ ਰਾਤ ਨੂੰ ਹਨੇਰੇ 'ਚ ਡੁੱਬ ਜਾਂਦੇ ਹਨ। ਉਥੇ ਬਿਜਲੀ ਦੀ ਸਪਲਾਈ ਹੁੰਦੀ ਹੀ ਨਹੀਂ। ਜ਼ਿਕਰਯੋਗ ਹੈ ਇਥੇ ਨੌਜਵਾਨਾਂ ਨੂੰ ਫੌਜ 'ਚ ਸ਼ਾਮਲ ਹੋਣਾ ਪੈਂਦਾ ਹੈ। 


ਇਥੋਂ ਦੇ ਆਮ ਲੋਕ ਗਰੀਬੀ ਦੇ ਨਾਲ-ਨਾਲ ਬੇਰੁਜ਼ਗਾਰੀ ਦਾ ਵੀ ਸਾਹਮਣਾ ਕਰ ਰਹੇ ਹਨ। ਉੱਤਰ ਕੋਰੀਆ ਦੇ ਲੋਕਾਂ ਕੋਲ ਨਾ ਖੁਲ ਕੇ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਅਤੇ ਨਾ ਹੀ ਉਹ ਵਿਦੇਸ਼ੀ ਟੀ. ਵੀ. ਚੈਨਲ ਦੇਖ ਸਕਦੇ ਹਨ। ਉੱਤਰ ਕੋਰੀਆ ਨੂੰ ਇਨ੍ਹਾਂ ਕਾਰਨਾਂ ਕਾਰਨ ਹੀ ਸਭ ਤੋਂ ਰੱਹਸਮਈ ਦੇਸ਼ ਵੀ ਕਿਹਾ ਜਾਂਦਾ ਹੈ।