ਮੈਲਬੌਰਨ ਦੇ ਪੱਬ ''ਚ ਆਪਸ ''ਚ ਭਿੜੇ ਲੋਕ, ਕਈ ਹੋਏ ਜ਼ਖਮੀ

11/05/2017 12:17:35 PM

ਮੈਲਬੌਰਨ (ਬਿਊਰੋ)— ਮੈਲਬੌਰਨ ਸੀ. ਬੀ. ਡੀ. ਦੇ ਇਕ ਪੱਬ ਵਿਚ ਦੇਰ ਰਾਤ ਕੁਝ ਨੌਜਵਾਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਜ਼ਬਰਦਸਤ ਝਗੜਾ ਹੋਇਆ। ਇਸ ਝਗੜੇ ਦੌਰਾਨ ਚਾਰ ਸੁਰੱਖਿਆ ਗਾਰਡ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸੁਰੱਖਿਆ ਗਾਰਡਾਂ ਦੇ ਇਲਾਵਾ ਹੋਰ ਵਿਅਕਤੀਆਂ ਨੂੰ ਵੀ ਰੋਇਲ ਮੈਲਬੌਰਨ ਹਸਪਤਾਲ ਲਿਜਾਇਆ ਗਿਆ। ਪੰਜ ਵਿਅਕਤੀ, ਜੋ ਹਸਪਤਾਲ ਵਿਚ ਦਾਖਲ ਕਰਵਾਏ ਗਏ ਹਨ ਉਨ੍ਹਾਂ ਦੀ ਉਮਰ 20 ਤੋਂ 30 ਦੇ ਵਿਚਕਾਰ ਹੈ। ਇਨ੍ਹਾਂ ਸਾਰੇ ਵਿਅਕਤੀਆਂ ਦੇ ਸਰੀਰ 'ਤੇ ਕੱਟ ਅਤੇ ਜ਼ਖਮ ਦੇ ਨਿਸ਼ਾਨ ਹਨ। 


ਮੈਲਬੌਰਨ ਸੈਂਟਰਲ ਸ਼ਾਪਿੰਗ ਸੈਂਟਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਇਹ ਸਾਰੀ ਵਾਰਦਾਤ ਕੈਦ ਹੋ ਗਈ।  ਇਸ ਹਿੰਸਕ ਝੜਪ ਵਿਚ ਇਕ ਦਰਜਨ ਤੋਂ ਜ਼ਿਆਦਾ ਲੋਕ ਸ਼ਾਮਲ ਸਨ। ਇਕ ਚਸ਼ਮਦੀਦ ਮੁਤਾਬਕ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਗਾਰਡਸ ਨੇ ਇਕ ਟੁੱਟੇ ਕੱਚ ਨਾਲ ਲੈਸ ਵਿਅਕਤੀ ਨੂੰ ਪੱਬ ਵਿਚੋਂ ਬਾਹਰ ਕੱਢਿਆ ਗਿਆ ਸੀ। ਝਗੜੇ ਦੌਰਾਨ ਇਕ ਮੈਟਲ ਬੈਰੀਅਰ ਸੁਰੱਖਿਆ ਗਾਰਡਾਂ ਵੱਲ ਸੁੱਟਿਆ ਗਿਆ ਸੀ। ਅੰਤ ਵਿਚ ਪੁਲਸ ਅਤੇ ਪੈਰਾਮੈਡੀਕਲ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ। ਹਾਲਾਂਕਿ ਪੁਲਸ ਵੱਲੋਂ ਕਿਸੇ ਦੀ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ