ਰੋਹਿੰਗੀਆਂ ਦੇ ਉਤਪੀੜਣ ''ਤੇ ਪੇਂਸ ਨੇ ਸੂ ਕੀ ''ਤੇ ਵਿੰਨ੍ਹਿਆ ਨਿਸ਼ਾਨਾ

11/14/2018 11:28:06 PM

ਸਿੰਗਾਪੁਰ/ਵਾਸ਼ਿੰਗਟਨ — ਅਮਰੀਕੀ ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਬੁੱਧਵਾਰ ਨੂੰ ਇਕ ਸ਼ਿਖਰ ਸੰਮੇਲਨ ਤੋਂ ਬਾਅਦ ਆਂਗ ਸਾਨ ਸੂ ਕੀ ਨੂੰ ਸਖਤ ਸ਼ਬਦਾਂ 'ਚ ਆਖਿਆ ਕਿ 7 ਲੱਖ ਰੋਹਿੰਗੀਆਂ ਮੁਸਲਮਾਨਾਂ ਨੂੰ ਮਿਆਂਮਾ ਤੋਂ ਵਿਸਥਾਪਤ ਹੋ ਕੇ ਬੰਗਲਾਦੇਸ਼ 'ਚ ਪਨਾਹ ਲੈਣ ਲਈ ਮਜ਼ਬੂਰ ਕਰਨ ਵਾਲੀ ਹਿੰਸਾ ਨਹੀਂ ਸੀ ਹੋਣੀ ਚਾਹੀਦੀ।
ਰੋਹਿੰਗੀਆਂ ਵਿਰੋਧੀ ਹਿੰਸਾ ਦੇ ਮੁੱਦੇ 'ਤੇ ਸੂ ਕੀ ਤੋਂ ਇਸ ਹਫਤੇ ਐਮਨੇਸਟੀ ਇੰਟਰਨੈਸ਼ਨਲ ਦਾ ਸਨਮਾਨ ਖੋਹ ਲਿਆ ਗਿਆ। ਉਸ ਨੂੰ ਪਹਿਲਾਂ ਹੀ ਆਸੀਆਨ ਦੇ ਸ਼ਿਖਰ ਸੰਮੇਲਨ 'ਚ ਆਏ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੀ ਸਖਤ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ। ਪੇਂਸ ਨੇ ਸੂ ਕੀ 'ਤੇ ਦਬਾਅ ਹੋ ਵਧਾ ਦਿੱਤਾ ਹੈ। 2 ਪੱਖੀ ਬੈਠਕਾਂ ਲਈ ਸ਼ਿਖਰ ਸੰਮੇਲਨ 'ਚ ਸ਼ਾਮਲ ਹੋਏ ਪੇਂਸ ਸੂ ਕੀ ਦੇ ਨੇੜੇ ਬਠੇ ਸਨ। ਉਨ੍ਹਾਂ ਨੇ ਰੋਹਿੰਗੀਆਂ ਖਿਲਾਫ ਹਿੰਸਾ ਅਤੇ ਨਸਲੀ ਉਤਪੀੜਣ ਦੀ ਨਿੰਦਾ ਕਰਦੇ ਹੋਏ ਉਸ ਨੂੰ ਅਸਵੀਕਾਰ ਦੱਸਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਮਿਆਂਮਾ ਦੇ ਸਿਵਲ ਆਗੂ 'ਤੇ ਨਿਸ਼ਾਨਾ ਵਿੰਨ੍ਹਿਆ।