ਵੋਟਾਂ ਨੂੰ ਖਾਰਿਜ ਕਰਨ ਦੀ ਟਰੰਪ ਦੀ ਮੰਗ ਮੰਨਣ ਤੋਂ ਪੇਂਸ ਨੇ ਕੀਤੀ ਨਾਂਹ

01/07/2021 2:19:26 AM

ਵਾਸ਼ਿੰਗਟਨ-ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਲੈਕਟੋਰਲ ਕਾਲਜ ਦੀਆਂ ਵੋਟਾਂ ਨੂੰ ਖਾਰਿਜ ਕਰਨ ਦੀ ਇਕਪਾਸੜ ਸ਼ਕਤੀ ਪ੍ਰਾਪਤ ਨਹੀਂ ਹੈ। ਇਲੈਕਟੋਰਲ ਕਾਲਜ ਦੀਆਂ ਵੋਟਾਂ ਦੇ ਆਧਾਰ ’ਤੇ ਜੋ ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨਗੇ।

ਇਹ ਵੀ ਪੜ੍ਹੋ -ਕੋਰੋਨਾ ਪੀੜਤ ਪਤੀ ਨੇ ਮਰਨ ਤੋਂ ਪਹਿਲਾਂ ਪਤਨੀ ਨੂੰ ਲਿਖਿਆ ‘Love Letter’

ਪੇਂਸ ਨੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਲਈ ਸੰਸਦ ਦੇ ਸੰਯੁਕਤ ਸੈਸ਼ਨ ਦੀ ਪ੍ਰਧਾਨਗੀ ਸ਼ੁਰੂ ਕਰਨ ਤੋਂ ਕੁਝ ਮਿੰਟ ਪਹਿਲਾਂ ਜਾਰੀ ਇਕ ਬਿਆਨ ’ਚ ਕਿਹਾ ਕਿ ਮੈਂ ਸੋਚ-ਵਿਚਾਰ ਕਰ ਕੇ ਇਹ ਫੈਸਲਾ ਕੀਤਾ ਕਿ ਸੰਵਿਧਾਨ ਦਾ ਸਮਰਥਨ ਅਤੇ ਉਸ ਦੀ ਰੱਖਿਆ ਕਰਨ ਦੀ ਮੇਰੀ ਸਹੁੰ ਇਹ ਤੈਅ ਕਰਨ ਦਾ ਇਕਪਾਸੜ ਅਧਿਕਾਰ ਕਰਨ ਦਾ ਦਾਅਵਾ ਕਰਨ ਤੋਂ ਰੋਕਦੀ ਹੈ ਕਿ ਇਲੈਕਟੋਰਲ ਕਾਲਜ ਦੀਆਂ ਕਿੰਨੀਆਂ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਅਤੇ ਕਿੰਨੀਆਂ ਵੋਟਾਂ ਦੀ ਨਹੀਂ। ਟਰੰਪ ਨੇ ਪੇਂਸ ’ਤੇ ਦਬਾਅ ਬਣਾਇਆ ਸੀ ਕਿ ਉਹ ਮੁੱਖ ਸੂਬੇ ਦੇ ਇਲੈਕਟੋਰਲ ਕਾਲਜ ਦੇ ਉਨ੍ਹਾਂ ਮੈਂਬਰਾਂ ਦੀਆਂ ਵੋਟਾਂ ਨਹੀਂ ਗਿਣੀਆਂ, ਜਿਨ੍ਹਾਂ ਨੇ ਸੈਸ਼ਨ ’ਚ ਬਾਈਡੇਨ ਦੇ ਸਮਰਥਨ ’ਚ ਵੋਟਾਂ ਦਿੱਤੀਆਂ।

ਇਹ ਵੀ ਪੜ੍ਹੋ -ਜਾਰਜੀਆ ਚੋਣਾਂ : ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਸੈਨੇਟ ’ਤੇ ਕਟੰਰੋਲ ਦੀ ਰਾਹ ’ਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar