ਟਰੰਪ ਨੂੰ ਸੱਤਾ ਤੋਂ ਹਟਾਉਣ ਲਈ 25ਵੀਂ ਸੋਧ ਦੀ ਵਰਤੋਂ ਕਰ ਸਕਦੇ ਹਨ ਪੇਂਸ

01/10/2021 1:08:28 PM

 ਵਾਸ਼ਿੰਗਟਨ-  ਟਰੰਪ ਨੂੰ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਹੀ ਹਟਾਉਣ ਦੀ ਮੰਗ ਉੱਠ ਰਹੀ ਹੈ। ਇਸ ਵਿਚਕਾਰ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤਾ ਤੋਂ ਹਟਾਉਣ ਲਈ ਸੰਵਿਧਾਨਕ ਵਿਵਸਥਾ ਦੀ 25ਵੀਂ ਸੋਧ ਦੀ ਵਰਤੋਂ ਕਰਨ ਤੋਂ ਇਨਕਾਰ ਨਹੀਂ ਕੀਤਾ ਹੈ।

ਸੀ. ਐੱਨ. ਐੱਨ. ਨੇ ਸੂਤਰਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਟਰੰਪ ਦਾ ਵਿਵਹਾਰ ਹੋਰ ਅਨਿਯਮਿਤ ਹੋ ਜਾਂਦਾ ਹੈ ਤਾਂ 25ਵੀਂ ਸੋਧ ਤਹਿਤ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਸੰਸਦ ਸਪੀਕਰ ਨੈਨਸੀ ਪੋਲਸੀ ਸਣੇ ਕਈ ਸੰਸਦ ਮੈਂਬਰਾਂ ਨੇ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਆਪਣਾ ਸਮਰਥਨ ਦਿੱਤਾ ਹੈ।

ਇਹ ਵੀ ਪੜ੍ਹੋ- ਕੈਨੇਡਾ : ਕਿਊਬਿਕ 'ਚ ਲੱਗਾ ਕਰਫਿਊ, ਰਾਤ 8 ਵਜੇ ਤੋਂ ਬਾਹਰ ਨਿਕਲਣਾ ਬੰਦ


ਅਮਰੀਕਾ ਵਿਚ 25ਵੀਂ ਸੋਧ ਰਾਹੀਂ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਏ ਜਾਣ ਲਈ ਉਪ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਨੂੰ ਅਧਿਕਾਰ ਪ੍ਰਾਪਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮਾਈਕ ਪੇਂਸ ਬਾਈਡੇਨ ਅਤੇ ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ- ਕੈਨੇਡਾ 'ਚ ਵਧੇਰੇ ਛੂਤਕਾਰੀ ਦੱਖਣੀ ਅਫ਼ਰੀਕੀ ਕੋਵਿਡ-19 ਸਟ੍ਰੇਨ ਦੀ ਦਸਤਕ

ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਹੋਣਾ ਹੈ। ਗੌਰਤਲਬ ਹੈ ਕਿ ਬਾਈਡੇਨ ਨੂੰ ਅਧਿਕਾਰਤ ਤੌਰ 'ਤੇ ਅਗਲੇ ਰਾਸ਼ਟਰਪਤੀ ਵਜੋਂ ਐਲਾਨ ਕਰਨ ਨਾਲ ਭੜਕੇ ਟਰੰਪ ਸਮਰਥਕਾਂ ਨੇ ਬੀਤੇ ਬੁੱਧਵਾਰ ਅਮਰੀਕੀ ਸੰਸਦ ਦੇ ਕੰਪਲੈਕਸ ਵਿਚ ਦਾਖ਼ਲ ਹੋ ਕੇ ਹੱਲਾ ਮਚਾਇਆ ਅਤੇ ਇਸ ਦੌਰਾਨ ਹਿੰਸਾ ਭੜਕ ਉੱਠੀ, ਜਿਸ ਵਿਚ ਇਕ ਪੁਲਸ ਅਧਿਕਾਰੀ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਹਿੰਸਾ ਨੂੰ ਦੇਖਦੇ ਹੋਏ ਸੰਸਦ ਵਿਚ ਮੌਜੂਦ ਐੱਮ. ਪੀਜ਼. ਨੂੰ ਜਲਦ ਤੋਂ ਜਲਦ ਉੱਥੋਂ ਬਚਾ ਕੇ ਕੱਢਿਆ ਗਿਆ। ਅਮਰੀਕੀ ਸੰਸਦ ਯੂ. ਐੱਸ. ਕੈਪੀਟੋਲ ਵਿਚ ਹੋਈ ਹਿੰਸਾ ਵਿਚ ਕਥਿਤ ਤੌਰ 'ਤੇ ਟਰੰਪ ਦੀ ਭੂਮਿਕਾ ਅਤੇ ਹਿੰਸਾ ਭੜਕਾਉਣ ਦੇ ਹੋਰ ਖ਼ਦਸ਼ੇ ਨੂੰ ਦੇਖ਼ਦੇ ਹੋਏ ਟਵਿੱਟਰ ਨੇ ਸ਼ੁੱਕਰਵਾਰ ਨੂੰ ਟਰੰਪ ਦਾ ਖ਼ਾਤਾ ਪੱਕੇ ਤੌਰ 'ਤੇ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ- USA: ਡੋਨਾਲਡ ਟਰੰਪ ਦਾ ਟਵਿੱਟਰ ਖ਼ਾਤਾ ਬੰਦ ਕਰਨ 'ਤੇ ਭੜਕੇ ਰੀਪਬਲਿਕਨ

ਕੀ ਟਰੰਪ ਨੂੰ ਹਟਾਉਣ ਲਈ ਚੁੱਕਿਆ ਜਾ ਸਕਦੈ ਕਦਮ, ਕੁਮੈਂਟ ਬਾਕਸ ਵਿਚ ਦਿਓ ਟਿਪਣੀ

 

Lalita Mam

This news is Content Editor Lalita Mam