ਪੈਲੋਸੀ ਅਤੇ ਮਨੂਚਿਨ ਦੀ ''ਮਹਾਮਾਰੀ ਸਹਾਇਤਾ ਡੀਲ'' ਪਹੁੰਚੀ ਸਫਲਤਾ ਦੇ ਨੇੜੇ

10/22/2020 9:34:58 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਹਾਊਸ ਸਪੀਕਰ ਨੈਨਸੀ ਪੇਲੋਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਨੂੰ ਇਸ ਹਫ਼ਤੇ ਇੱਕ ਪ੍ਰੇਰਕ ਸਮਝੌਤੇ ਦੇ ਪਾਸ ਹੋਣ ਦੀ ਉਮੀਦ ਹੈ ਜਦਕਿ  ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੌਨੈਲ ਨੇ 3 ਨਵੰਬਰ ਤੋਂ ਪਹਿਲਾਂ ਵ੍ਹਾਈਟ ਹਾਊਸ ਨੂੰ ਇਸ ਵੱਡੇ ਸੌਦੇ ਵਿਰੁੱਧ ਚਿਤਾਵਨੀ ਦਿੱਤੀ ਹੈ। ਇਸ ਆਰਥਿਕ ਪੈਕੇਜ ਦੇ ਬਿੱਲ ਬਾਰੇ ਉਸ ਨੇ ਮੰਗਲਵਾਰ ਨੂੰ ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਨਾਲ ਜਾਨਕਾਰੀ ਦਿੱਤੀ। 

ਵ੍ਹਾਈਟ ਹਾਊਸ ਨੇ ਵੀ ਇਸ ਬਾਰੇ ਕੁਝ ਉਮੀਦ ਜਤਾਈ ਹੈ। ਬੇਸ਼ੱਕ ਇਸ ਡੀਲ ਵਿਚਲੇ ਮਤਭੇਦਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਸੈਨੇਟ ਦੇ ਰੀਪਬਲਿਕਨ ਇਸ ਦੇ ਰਾਹ ਵਿਚ ਰੁਕਾਵਟ ਬਣੇ ਹੋਏ ਹਨ। ਸਟਾਫ ਮਾਰਕ ਦੇ ਮੁਖੀ ਮੈਡੋਜ਼ ਨੇ ਕਿਹਾ ਕਿ ਪ੍ਰਸ਼ਾਸਨ ਦੀ ਪੇਸ਼ਕਸ਼ ਇਸ ਦੇ ਸੰਬੰਧ ਵਿਚ 1.88 ਟ੍ਰਿਲੀਅਨ ਡਾਲਰ ਹੋ ਗਈ ਹੈ ਜਦਕਿ ਪੇਲੋਸੀ 2.2 ਟ੍ਰਿਲੀਅਨ ਡਾਲਰ ਲਈ ਦਬਾਅ ਬਣਾ ਰਹੀ ਹੈ।  ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਇਸ ਤੋਂ ਵੀ ਵੱਧ ਲਈ ਤਿਆਰ ਹੋ ਸਕਦੇ ਹਨ।

Lalita Mam

This news is Content Editor Lalita Mam