ਸੋਧ ''ਚ ਖੁਲਾਸਾ : ਕੋਵਿਡ-19 ਤੋਂ ਠੀਕ ਹੋਏ ਮਰੀਜ਼ ਪੈਦਾ ਕਰਦੇ ਹਨ ਖਾਸ ਐਂਟੀਬਾਡੀ

05/05/2020 9:16:54 PM

ਬੀਜ਼ਿੰਗ - ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਹੋਏ ਇਕ ਤਾਜ਼ਾ ਸੋਧ ਨਾਲ ਇਸ ਦੇ ਇਲਾਜ ਦੀਆਂ ਉਮੀਦਾਂ ਵਧ ਗਈਆਂ ਹਨ। ਤਾਜ਼ਾ ਸੋਧ ਵਿਚ ਆਖਿਆ ਗਿਆ ਹੈ ਕਿ ਕੋਵਿਡ-19 ਤੋਂ ਹਾਲ ਹੀ ਵਿਚ ਠੀਕ ਹੋ ਕੇ ਹਸਪਤਾਲ ਵਿਚੋਂ ਛੁੱਟੀ ਪਾਉਣ ਵਾਲੇ ਜ਼ਿਆਦਾਤਰ ਮਰੀਜ਼ ਵਾਇਰਸ ਲਈ ਵੱਖ-ਵੱਖ ਅਹਿਮ ਐਂਟੀਬਾਡੀ ਅਤੇ ਟੀ-ਕੋਸ਼ਿਕਾਵਾਂ ਪੈਦਾ ਕਰਦੇ ਹਨ। ਇਹ ਘਾਤਕ ਬੀਮਾਰੀ ਖਿਲਾਫ ਪ੍ਰਭਾਵੀ ਟੀਕਾ ਬਣਾਉਣ ਵਿਚ ਲਾਹੇਵੰਦ ਸਾਬਿਤ ਹੋ ਸਕਦੇ ਹਨ।

ਅਧਿਐਨ ਵਿਚ 14 ਮਰੀਜ਼ਾਂ ਦਾ ਪ੍ਰੀਖਣ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੀ ਰੋਗ ਪ੍ਰਤੀਰੋਧੀ ਪ੍ਰਤੀਕਿਰਿਆਵਾਂ ਦੇਖੀਆਂ ਗਈਆਂ। ਇਨ੍ਹਾਂ ਵਿਚੋਂ 6 ਦੇ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਕੀਤੇ ਗਏ ਪ੍ਰੀਖਣ ਦੇ ਨਤੀਜੇ ਦਿਖਾਉਂਦੇ ਹਨ ਕਿ ਐਂਟੀਬਾਡੀ ਘਟੋਂ-ਘੱਟ ਇੰਨੇ ਸਮੇਂ ਤੱਕ ਬਰਕਰਾਰ ਰਹੇ। ਅਧਿਐਨ ਇਹ ਵੀ ਦਿਖਾਉਂਦਾ ਹੈ ਕਿ ਵਾਇਰਸ ਦਾ ਕਿਹੜਾ ਹਿੱਸਾ ਇਨਾਂ ਰੋਗ ਪ੍ਰਤੀਰੋਧੀ ਪ੍ਰਤੀਕਿਰਿਆਵਾਂ ਨੂੰ ਸਰਗਰਮ ਕਰਨ ਵਿਚ ਜ਼ਿਆਦਾ ਪ੍ਰਭਾਵੀ ਹੈ। ਇਸ ਲਈ ਸੰਭਾਵਿਤ ਟੀਕਿਂ ਦੇ ਜ਼ਰੀਏ ਉਨਾਂ ਹਿੱਸਿਆਂ ਨੂੰ ਨਿਸ਼ਾਨਾ ਬਣਾਉਣਾ ਹੋਵੇਗਾ।

ਚੀਨ ਦੀ ਤਸ਼ਿੰਗਹੁਆ ਯੂਨੀਵਰਸਿਟੀ ਤੋਂ ਇਲਾਵਾ ਹੋਰ ਸੰਸਥਾਨਾਂ ਦੇ ਖੋਜਕਾਰਾਂ ਨੇ ਪਾਇਆ ਕਿ ਸਪੱਸ਼ਟ ਨਹੀਂ ਹੈ ਕਿ ਪ੍ਰਤੀਰੋਧੀ ਪ੍ਰਤੀਕਿਰਿਆਵਾਂ ਦੇ ਪੱਧਰ ਵੱਖ-ਵੱਖ ਮਰੀਜ਼ਾਂ ਵਿਚ ਅਲੱਗ ਕਿਉਂ ਹੈ। ਉਨ੍ਹਾਂ ਦਾ ਆਖਣਾ ਹੈ ਕਿ ਇਹ ਭਿੰਨਤਾ ਮਰੀਜ਼ ਦੇ ਸਰੀਰ ਵਿਚ ਪ੍ਰਵੇਸ਼ ਕਰਨ ਵੇਲੇ ਵਾਇਰਸ ਦੀ ਸ਼ੁਰੂਆਤੀ ਮਾਤਰਾ ਨਾਲ, ਉਨ੍ਹਾਂ ਦੀ ਸਰੀਰਕ ਸਥਿਤੀਆਂ ਨਾਲ ਸਬੰਧਿਤ ਹੋ ਸਕਦੀ ਹੈ।

ਖੋਜਕਾਰਾਂ ਨੇ ਆਖਿਆ ਹੈ ਕਿ ਹੋਰ ਸਵਾਲ ਇਹ ਹਨ ਕਿ ਕੀ ਇਹ ਰੋਗ ਪ੍ਰਤੀਰੋਧੀ ਪ੍ਰਤੀਕਿਰਿਆਵਾਂ ਫਿਰ ਤੋਂ ਸਾਰਸ-ਸੀ. ਓ. ਵੀ.-2 ਦੇ ਸੰਪਰਕ ਵਿਚ ਆਉਣ 'ਤੇ ਕੋਵਿਡ-19 ਤੋਂ ਮਰੀਜ਼ ਦੀ ਰੱਖਿਆ ਕਰੇਗੀ। ਨਾਲ ਹੀ ਸਵਾਲ ਇਹ ਵੀ ਹੈ ਕਿ ਕਿਸ ਪ੍ਰਕਾਰ ਦੀ ਟੀ-ਕੋਸ਼ਿਕਾਵਾਂ ਵਾਇਰਸ ਦੀ ਇਨਫੈਕਸ਼ਨ ਤੋਂ ਸਰਗਰਮ ਹੁੰਦੀ ਹੈ। ਉਨ੍ਹਾਂ ਆਖਿਆ ਕਿ ਇਹ ਵੀ ਗੌਰ ਕਰਨਾ ਜ਼ਰੂਰੀ ਹੈ ਕਿ ਪ੍ਰਯੋਗਸ਼ਾਲਾ ਪ੍ਰੀਖਣ ਜਿੰਨਾ ਦਾ ਇਸਤੇਮਾਲ ਮਨੁੱਖ ਵਿਚ ਸਾਰਸ-ਸੀ. ਓ. ਵੀ.-2 ਦੇ ਪ੍ਰਤੀ ਐਂਟੀਬਾਡੀ ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ, ਉਨ੍ਹਾਂ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ ਦੀ ਹੋਰ ਪੁਸ਼ਟੀ ਕੀਤੇ ਜਾਣ ਦੀ ਜ਼ਰੂਰਤ ਹੈ। ਇਹ ਅਧਿਐਨ ਇਮਿਊਨਿਟੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਇਆ ਹੈ।

Khushdeep Jassi

This news is Content Editor Khushdeep Jassi