ਫਿਰ ਵਾਪਰਿਆ MH370 ਵਰਗਾ ਹਾਦਸਾ, ਆਸਮਾਨ ''ਚੋਂ ਇਕ ਹੋਰ ਜਹਾਜ਼ ਹੋਇਆ ਗਾਇਬ

10/03/2015 12:58:59 PM


ਜਕਾਰਤਾ— ਮਲੇਸ਼ੀਆਈ ਏਅਰਲਾਈਨ ਦੇ ਜਹਾਜ਼ ਐੱਮ. ਐੱਚ. 370 ਦੇ ਆਸਮਾਨ ''ਚੋਂ ਲਾਪਤਾ ਹੋਣ ਤੋਂ ਬਾਅਦ ਇਕ ਹੋਰ ਜਹਾਜ਼ ਲਾਪਤਾ ਹੋ ਗਿਆ ਹੈ। ਇੰਡੋਨੇਸ਼ੀਆ ਦੇ ਸੁਲਵੇਸੀ ਆਈਲੈਂਡ ਦੇ ਨੇੜੇ ਲਾਪਤਾ ਹੋਏ ਇਸ ਜਹਾਜ਼ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਇਹ ਜਹਾਜ਼ ਸ਼ੁੱਕਰਵਾਰ ਨੂੰ ਲਾਪਤਾ ਹੋਇਆ ਹੈ ਇਹ ਮਾਸੰਬਾ ਏਅਰਪੋਰਟ ਤੋਂ ਮਕਾਸਰ ਸ਼ਹਿਰ ਜਾ ਰਿਹਾ ਸੀ। ਜਹਾਜ਼ ਵਿਚ ਤਿੰਨ ਕਰੂ ਮੈਂਬਰਾਂ ਸਮੇਤ 10 ਲੋਕ ਸਵਾਰ ਹਨ। ਮੁਸਾਫਰਾਂ ਵਿਚ ਬੱਚੇ ਵੀ ਹਨ। 
ਟਰਾਂਸਪੋਰਟ ਮੰਤਰਾਲੇ ਦੇ ਬੁਲਾਰੇ ਜੂਲੀਅਸ ਬਰਾਟਾ ਨੇ ਦੱਸਿਆ ਮਾਸੰਬਾ ਏਅਰਪੋਰਟ ਤੋਂ ਟੇਕਆਫ ਕਰਨ ਦੇ ਸੱਤ ਮਿੰਟਾਂ ਬਾਅਦ ਜਹਾਜ਼ ਦਾ ਏਅਰ ਟਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ ਸੀ। ਏਅਰਲਾਈਨ ਦੇ ਇਕ ਅਧਿਕਾਰੀ ਫਰਡੀਯਾਨਡ ਲੁਮਿਨਟੇਨਤਾਂਗ ਨੇ ਦੱਸਿਆ ਕਿ ਪਹਾੜੀ ਇਲਾਕੇ ਵਿਚ ਲਾਪਤਾ ਹੋਏ ਜਹਾਜ਼ ਦੀ ਤਲਾਸ਼ ਲਈ ਇਕ ਵਾਰ ਫਿਰ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਚ ਬੀਤੇ ਇਕ ਸਾਲ ਵਿਚ ਤਿੰਨ ਵੱਡੇ ਜਹਾਜ਼ ਹਾਦਸੇ ਹੋਏ ਹਨ। ਦਸੰਬਰ 2014 ਵਿਚ ਏਅਰ ਏਸ਼ੀਆ ਦਾ ਇਕ ਜਹਾਜ਼ ਸੁਰਾਬਾਯਾ ਅਤੇ ਸਿੰਗਾਪੁਰ ਦੇ ਵਿਚ ਸਮੁੰਦਰ ਵਿਚ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 192 ਲੋਕ ਮਾਰੇ ਗਏ ਸਨ। ਉੱਥੇ ਅਗਸਤ ਮਹੀਨੇ ਵਿਚ ਪਾਪੁਆ ਇਲਾਕੇ ਵਿਚ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿਚ 54 ਲੋਕਾਂ ਦੀ ਜਾਨ ਚਲੀ ਗਈ ਸੀ। ਜੁਲਾਈ ਮਹੀਨੇ ਵਿਚ ਸੁਮਾਤਰਾ ਦੇ ਮੇਡਾਨ ਸ਼ਹਿਰ ਵਿਚ ਇਕ ਮਿਲਟ੍ਰੀ ਜਹਾਜ਼ ਦੇ ਕ੍ਰੈਸ਼ ਹੋਣ ਦੇ ਨਾਲ 140 ਲੋਕਾਂ ਦੀ ਮੌਤ ਹੋ ਗਈ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi