ਰੀਡਿਊ ਝੀਲ ''ਚੋਂ ਮਿਲੇ ਜ਼ਹਿਰੀਲੇ ਅਤੇ ਖਤਰਨਾਕ ਪਦਾਰਥ, ਪਾਰਕਸ ਕੈਨੇਡਾ ਨੇ ਦਿੱਤੇ ਜਾਂਚ ਦੇ ਹੁਕਮ

04/06/2017 5:33:05 PM

ਓਟਾਵਾ— ਕੈਨੇਡਾ ਦੇ ਓਟਾਵਾ ਵਿਖੇ ਸਥਿਤ ਰੀਡਿਊ ਝੀਲ ''ਚੋਂ ਜ਼ਹਿਰੀਲੇ ਅਤੇ ਖਤਰਨਾਕ ਪਦਾਰਥ ਮਿਲਣ ਤੋਂ ਬਾਅਦ ਪਾਰਕਸ ਕੈਨੇਡਾ ਨੇ ਇਸ ਝੀਲ ਦੇ ਪਾਣੀ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇੱਥੇ ਦੱਸ ਦੇਈਏ ਕਿ ਇਸ ਝੀਲ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦਾ ਪ੍ਰਦੂਸ਼ਿਤ ਹੋਣਾ ਇਸ ਦੀ ਸ਼ਾਨ ''ਤੇ ਇਕ ਧੱਬਾ ਹੈ। ਇਸ ਦੇ ਨਾਲ ਹੀ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਇਸ ਝੀਲ ''ਚੋਂ ਮਿਲਣ ਵਾਲੀਆਂ ਮੱਛੀਆਂ ਵੀ ਪ੍ਰਦੂਸ਼ਿਤ ਹਨ ਅਤੇ ਉਨ੍ਹਾਂ ਨੂੰ ਖਾਣਾ ਸਿਹਤ ਲਈ ਠੀਕ ਹੈ ਜਾਂ ਨਹੀਂ। 
ਪਾਰਕਸ ਕੈਨੇਡਾ ਵੱਲੋਂ ਝੀਲ ਦੀ ਜਾਂਚ ਦੇ ਹੁਕਮਾਂ ਤੋਂ ਬਾਅਦ ਇਸ ਦੇ ਨਾਲ ਚੱਲ ਰਹੇ ਮੁਰੰਮਤ ਦੇ ਕੰਮ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਝੀਲ ਵਿਚ ਲੈੱਡ ਵਰਗੀਆਂ ਖਤਰਨਾਕ ਧਾਤੂਆਂ ਦੇ ਤੱਤ ਮਿਲੇ ਹਨ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਜਨਮ ਦਿੰਦੇ ਹਨ। 

Kulvinder Mahi

This news is News Editor Kulvinder Mahi