ਨਿਊਯਾਰਕ ਵਿਖੇ ਹੋਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ''ਤੇ ਵਿਸ਼ੇਸ਼ ਸਮਾਗਮ

07/03/2019 10:34:22 AM

ਨਿਊਯਾਰਕ, (ਰਾਜ ਗੋਗਨਾ)— ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਗੁਰਬਾਣੀ ਅਤੇ ਇਤਿਹਾਸ ਦੇ ਨਿਰੋਲ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਉਣ ਲਈ ਅਮਰੀਕਾ ਦੀ ਧਰਤੀ 'ਤੇ ਪੁੱਜ ਗਏ ਹਨ। ਜੁਲਾਈ ਦੇ ਪਹਿਲੇ ਦੋ ਹਫਤੇ ਗੁਰੂ ਘਰ ਸੰਤਸਾਗਰ ਨਿਊਯਾਰਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਥਾ ਸਮਾਗਮ ਹਰ ਰੋਜ਼ ਸ਼ਾਮ 7.30 ਤੋਂ 8.20 ਤੱਕ ਹੋ ਰਹੇ ਹਨ। 

ਗਿਆਨੀ ਅਮਰੀਕ ਸਿੰਘ ਜੀ ਵਲੋਂ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਕਥਾ ਦੀਆਂ ਅਨੇਕਾ ਸੀ. ਡੀਜ਼. ਕੱਢੀਆਂ ਗਈਆਂ ਹਨ, ਜਿਨ੍ਹਾਂ ਨੂੰ ਸਰਵਨ ਕਰਕੇ ਅਤੇ ਉਨ੍ਹਾਂ ਦੀ ਕਲਮ ਤੋਂ ਲਿਖੀਆਂ 12 ਕਿਤਾਬਾਂ ਸੰਗਤਾਂ ਨੂੰ ਗੁਰੂ ਨਾਲ ਜੋੜਦੀਆਂ ਹਨ। ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਵਿਸ਼ੇਸ਼ ਸਮਾਗਮਾਂ ਵਿੱਚ ਸਮੇਂ ਸਿਰ ਪਹੁੰਚਣ ਅਤੇ ਆਪਣੇ ਜੀਵਨ ਨੂੰ ਸਫਲ ਕਰਨ।