ਪੈਰਿਸ ਹਮਲੇ ਦੀ ਸਾਜਿਸ਼ ਰਚਣ ਵਾਲੇ ''ਤੇ ਬੈਲਜੀਅਮ ''ਚ ਚਲੇਗਾ ਮੁਕੱਦਮਾ

08/18/2017 5:55:21 AM

ਬ੍ਰਸੇਲਸ— ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਏ ਅੱਤਵਾਦੀ ਹਮਲੇ ਦਾ ਮੁੱਖ ਸ਼ੱਕੀ ਸਲਾਹ ਅਬਦੁਸੱਲਾਮ 'ਤੇ ਬੈਲਜੀਅਮ 'ਚ ਮੁਕੱਦਮਾ ਚਲੇਗਾ। ਅਬਦੁਸੱਲਾਮ 13 ਨਵੰਬਰ 2015 ਨੂੰ ਪੈਰਿਸ 'ਚ ਹੋਏ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਵਾਲਾ ਮੁੱਖ ਦੋਸ਼ੀ ਹੈ। ਅੱਤਵਾਦੀ ਹਮਲੇ ਤੋਂ ਬਾਅਦ ਅਬਦੁਸੱਲਾਮ ਪੈਰਿਸ ਤੋਂ ਭੱਜ ਗਿਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ ਅਤੇ ਇਸ 'ਚੋਂ 130 ਲੋਕ ਮਾਰੇ ਗਏ ਸੀ। ਬੈਲਜੀਅਮ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਅਬਦੁਸੱਲਾਮ 'ਤੇ ਮੁਕੱਦਮਾ ਚੱਲਣ ਲਈ ਤਰੀਕ ਅਜੇ ਤੈਅ ਨਹੀਂ ਹੋਈ ਹੈ। ਫਿਲਹਾਲ ਉਹ ਫਰਾਂਸ ਦੀ ਜੇਲ 'ਚ ਹੈ।