ਟਰੰਪ ਦੇ ਰਿਜ਼ੋਰਟ ਉੱਪਰੋਂ ਉਡਾਣ ਭਰਨ ਵਾਲਾ ਪੈਰਾਗਲਾਈਡਰ ਗ੍ਰਿਫ਼ਤਾਰ

07/17/2018 1:19:21 AM

ਲੰਡਨ— ਸਕਾਟਿਸ਼ ਪੁਲਸ ਨੇ ਗ੍ਰੀਨਪੀਸ ਦੇ ਰੋਸ ਵਿਖਾਵੇ ਦੇ ਸੰਬੰਧ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਖਾਵੇ ਦੌਰਾਨ ਨੋਲਾਈ ਸੁਰੱਖਿਆ ਖੇਤਰ ਦੀ ਉਲੰਘਣਾ ਕੀਤੀ ਗਈ ਅਤੇ ਉਸ ਗੋਲਫ ਰਿਜ਼ਾਰਟ ਦੇ ਨੇੜੇ ਬੈਨਰ ਲਹਿਰਾਇਆ ਗਿਆ ਸੀ ਜਿਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਠਹਿਰੇ ਹੋਏ ਸਨ। 
ਇਸ ਪੈਰਾਗਲਾਈਡਰ ਨੇ ਟਰੰਪ ਦੀਆਂ ਵਾਤਾਵਰਣ ਸੰਬੰਧੀ ਨੀਤੀਆਂ ਦੇ ਵਿਰੋਧ 'ਚ ਪੱਛਮੀ ਸਕਾਟਲੈਂਡ ਦੇ ਟਰਨਬੇਰੀ ਰਿਜ਼ੋਰਟ 'ਤੇ ਇਕ ਬੈਨਰ ਨਾਲ ਸ਼ੁੱਕਰਵਾਰ ਰਾਤ ਨੂੰ ਉਡਾਣ ਭਰੀ ਸੀ, ਜਿਸ 'ਚ ਲਿਖਿਆ ਸੀ, ''ਟਰੰਪ : ਵੇਲ ਬਿਲੋ ਪਾਰ'। ਟਰੰਪ ਇਸੇ ਰਿਜ਼ੋਰਟ 'ਚ ਠਹਿਰੇ ਹੋਏ ਸਨ। ਸਕਾਟਲੈਂਡ 'ਚ ਪੁਲਸ ਨੇ ਕਲ ਕਿਹਾ ਕਿ 55 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ 'ਤੇ ਦੋਸ਼ ਤੈਅ ਕੀਤੇ ਗਏ। ਉਸ ਨੇ ਵਿਸਤਾਰ 'ਚ ਕੋਈ ਜਾਣਕਾਰੀ ਨਹੀਂ ਦਿੱਤੀ।