ਸਿੱਖੀ ਸਰੂਪ ''ਚ ਇਟਲੀ ਵਿੱਚ ਸਕੂਲ ਬੱਸ ਚਲਾ ਰਿਹਾ ਪਾਲ ਸਿੰਘ

06/09/2022 11:36:54 PM

ਰੋਮ/ਇਟਲੀ (ਕੈਂਥ) : ਗੁਰਬਾਣੀ ਨਾਲ ਜੁੜੇ ਰਹਿਣ ਵਾਲਿਆਂ ਨੂੰ ਕਦੇ ਕੋਈ ਤੋਟ ਨਹੀਂ ਆਉਂਦੀ ਤੇ ਵਾਹਿਗੁਰੂ ਹਰ ਥਾਂ ਉਨ੍ਹਾਂ ਦੀ ਸਹਾਇਤਾ ਕਰਦਾ ਹੈ, ਭਾਵੇਂ ਉਹ ਇਨਸਾਨ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਿਉਂ ਨਾ ਵਸਦਾ ਹੋਵੇ। ਅਜਿਹਾ ਹੀ ਰੱਬ 'ਤੇ ਵਿਸ਼ਵਾਸ ਰੱਖਣ ਵਾਲਾ ਇਨਸਾਨ ਪਾਲ ਸਿੰਘ ਸਿੱਖੀ ਸਰੂਪ ਵਿੱਚ ਰਹਿ ਕੇ ਬੱਸ ਚਾਲਕ ਵਜੋਂ ਕਿਰਤ ਕਰ ਰਿਹਾ ਹੈ। ਸਾਲ 1991 ਵਿੱਚ ਇਟਲੀ ਪਹੁੰਚੇ ਪਾਲ ਸਿੰਘ ਨੇ  ਇਟਾਲੀਅਨ ਭਾਸ਼ਾ ਦਾ ਗਿਆਨ ਲੈ ਕੇ ਲਾਈਸੈਂਸ ਪ੍ਰਾਪਤ ਕੀਤਾ ਤੇ ਟਰੱਕ ਡਰਾਈਵਰ ਵਜੋਂ ਸ਼ੁਰੂਆਤ ਕੀਤੀ। ਉਹ ਹੁਣ 2015 ਤੋਂ ਇਟਲੀ ਦੇ ਸ਼ਹਿਰ ਪਸਿਆਨੋ 'ਚ ਬੱਚਿਆਂ ਦੇ ਸਕੂਲ ਦੀ ਬੱਸ ਚਲਾ ਰਹੇ ਹਨ।

ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ 'ਚ ਦਿੱਲੀ ਪੁਲਸ ਦਾ ਖੁਲਾਸਾ, ਉਥੇ ਹੀ 'ਰਾਜਾ' ਨਾਲ ਕਈ ਕਾਂਗਰਸੀ ਹਿਰਾਸਤ 'ਚ, ਪੜ੍ਹੋ TOP 10

ਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਤੱਕ ਸਿੱਖੀ ਸਰੂਪ 'ਚ ਕੰਮ ਕਰਦਿਆਂ ਕਦੇ ਕੋਈ ਮੁਸ਼ਕਿਲ ਨਹੀਂ ਆਈ ਸਗੋਂ ਇਟਾਲੀਅਨ ਲੋਕ ਦਸਤਾਰਧਾਰੀ ਦਿੱਖ ਨੂੰ ਦੇਖ ਕੇ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਟਲੀ 'ਚ ਵਸਦਾ ਪੰਜਾਬੀ ਭਾਈਚਾਰਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਸਰੂਪ ਨਾਲ ਜੋੜੇ ਤਾਂ ਜੋ ਸਾਡਾ ਸਿੱਖ ਧਰਮ ਹੋਰ ਪ੍ਰਫੁੱਲਿਤ ਹੋ ਸਕੇ। ਪਾਲ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਪਡਿਆਲਾ ਦਾ ਹੈ, ਜੋ ਹੁਣ ਇਟਲੀ ਦੇ ਸ਼ਹਿਰ ਪਸਿਆਨੋ ਦੀ ਪੋਰਦੀਨੋਨੇ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ।

ਇਹ ਵੀ ਪੜ੍ਹੋ : ਫ੍ਰੀ ਸਫ਼ਰ ਨੂੰ ਲੈ ਕੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਔਰਤ ਨੇ ਕੰਡਕਟਰ ਦਾ ਤੋੜਿਆ ਮੋਬਾਇਲ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh