ਇਮਰਾਨ ਤੋਂ ਬਾਅਦ ਅਫਰੀਦੀ ਬਣਨਗੇ ਪਾਕਿ ਪੀ.ਐਮ., ਯੂਜ਼ਰਸ ਨੇ ਕੀਤਾ ਟਰੋਲ

09/15/2019 8:31:14 PM

ਲਾਹੌਰ (ਏਜੰਸੀ)- ਪਾਕਿਸਤਾਨ ਵਿਚ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਅਤੇ ਫੌਜ ਦੇ ਬੁਲਾਰੇ ਆਸਿਫ ਗਫੂਰ ਦੀ ਗਲੇ ਮਿਲਦੇ ਹੋਏ ਤਸਵੀਰ ਟਵਿੱਟਰ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ 'ਤੇ ਯੂਜ਼ਰਸ ਨੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਉਂਦੇ ਹੋਏ ਲਿਖਿਆ ਕਿ ਇਹ ਸਾਬਕਾ ਕ੍ਰਿਕਟ ਕਪਤਾਨ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਹਨ। ਕੁਝ ਯੂਜ਼ਰਸ ਨੇ ਲਿਖਿਆ ਜੇਕਰ ਅਫਰੀਦੀ ਪ੍ਰਧਾਨ ਮੰਤਰੀ ਬਣੇ ਤਾਂ ਪੀ.ਓ.ਕੇ. ਵੀ ਭਾਰਤ ਨੂੰ ਦੇ ਦੇਣਗੇ। ਦਰਅਸਲ ਕਸ਼ਮੀਰ ਮੁੱਦੇ 'ਤੇ ਪੂਰੀ ਦੁਨੀਆ ਵਿਚ ਕੌਮਾਂਤਰੀ ਬੇਇਜ਼ਤੀ ਕਰਵਾਉਣ ਤੋਂ ਬਾਅਦ ਇਮਰਾਨ ਖਾਨ ਸ਼ੁੱਕਰਵਾਰ ਨੂੰ ਪਾਕਿ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਆਲ ਰਾਉਂਡਰ ਸ਼ਾਹਿਦ ਅਫਰੀਦੀ ਵੀ ਸ਼ਾਮਲ ਹੋਏ ਅਤੇ ਭਾਰਤ ਦੇ ਖਿਲਾਫ ਭੜਕਾਊ ਬਿਆਨ ਦਿੱਤਾ ਹੈ। ਇਕ ਯੂਜ਼ਰ ਨੇ ਅਫਰੀਦੀ ਅਤੇ ਗਫੂਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਅਗਲੇ ਪ੍ਰਧਾਨ ਮੰਤਰੀ ਬਣਨ ਵੱਲ? ਉਥੇ ਹੀ ਹੋਰ ਯੂਜ਼ਰ ਨੇ ਟਵੀਟ ਕੀਤਾ ਕਿ ਇਹ ਪਾਗਲਾਂ ਦਾ ਦੇਸ਼ ਹੈ। ਇਕ ਯੂਜ਼ਰ ਨੇ ਲਿਖਿਆ ਇਹ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਵੀ ਵੱਡਾ ਝੂਠਾ ਹੈ। ਪਾਕਿਸਤਾਨੀ ਰੋਂਦੇ ਹੀ ਰਹਿ ਜਾਣਗੇ।

ਦਰਅਸਲ ਜੰਮੂ-ਕਸ਼ਮੀਰ ਮੁੱਦੇ 'ਤੇ ਅਫਰੀਦੀ ਕਾਫੀ ਸਰਗਰਮੀ ਦਿਖਾ ਰਹੇ ਹਨ। ਸ਼ੁੱਕਰਵਾਰ ਨੂੰ ਇਹ ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਮੁਜ਼ੱਫਰਾਬਾਦ ਵਿਚ ਆਯੋਜਿਤ ਇਮਰਾਨ ਦੀ ਸਭਾ ਵਿਚ ਵੀ ਪਹੁੰਚੇ ਸਨ। ਆਪਣੇ ਭਾਸ਼ਣ ਵਿਚ ਅਫਰੀਦੀ ਨੇ ਕਿਹਾ ਸੀ ਕਿ ਮੈਂ ਕਸ਼ਮੀਰ ਦੇ ਨਾਲ ਹਾਂ, ਮੈਂ ਹਰ ਜ਼ਾਲਿਮ ਦੇ ਖਿਲਾਫ ਹਾਂ, ਮਜਲੂਮ ਦੇ ਨਾਲ ਹਾਂ। ਗੱਲ ਕਸ਼ਮੀਰ ਦੀ ਨਹੀਂ ਹੈ, ਗੱਲ ਇਨਸਾਨੀਅਤ ਦੀ ਹੈ। ਦੁਨੀਆ ਦੇ ਕਿਸੇ ਕੋਨੇ ਵਿਚ ਜ਼ੁਲਮ ਹੋਵੇਗਾ ਤਾਂ ਅਸੀਂ ਪਾਕਿਸਤਾਨੀ ਮੁਸਲਮਾਨ ਉਨ੍ਹਾਂ ਲਈ ਹਮੇਸ਼ਾ ਆਵਾਜ਼ ਚੁੱਕਾਂਗੇ, ਜ਼ੁਲਮ ਦੇ ਖਿਲਾਫ ਅਤੇ ਜ਼ੁਲਮ ਸਿਰਫ ਮੁਸਲਮਾਨਾਂ 'ਤੇ ਕਿਉਂ ਹੋ ਰਿਹਾ ਹੈ। ਅਫਰੀਦੀ ਕਸ਼ਮੀਰ ਨੂੰ ਲੈ ਕੇ ਲਗਾਤਾਰ ਵਿਵਾਦਤ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਯੂ.ਐਨ. ਤੋਂ ਵੀ ਦਖਲ ਦੇਣ ਦੀ ਮੰਗ ਕੀਤੀ। ਇਮਰਾਨ ਦੇ ਮੰਚ ਤੋਂ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿਚ ਮੁਸਲਮਾਨਾਂ 'ਤੇ ਜ਼ੁਲਮ ਹੋ ਰਿਹਾ ਹੈ। ਸਾਨੂੰ ਹੁਸ਼ਿਆਰ ਹੋ ਜਾਣਾ ਚਾਹੀਦਾ ਹੈ। ਜਦੋਂ ਤੱਕ ਅਸੀਂ ਹੁਸ਼ਿਆਰ ਨਹੀਂ ਹੋਵਾਂਗੇ, ਇਕ ਨਹੀਂ ਹੋਵਾਂਗੇ, ਇਹ ਲੋਕ ਅਸੀਂ ਜ਼ੁਲਮ ਕਰਦੇ ਰਹਾਂਗੇ। ਪੀ.ਐਮ. ਇਮਰਾਨ ਖਾਨ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਦੁਨੀਆ ਵਿਚ ਆਵਾਜ਼ ਚੁੱਕੀ, ਸਾਨੂੰ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ।

Sunny Mehra

This news is Content Editor Sunny Mehra