ਪਾਕਿਸਾਤਨੀ ਪਸ਼ਤੂਨ ਘੱਟ ਗਿਣਤੀ ਨੇਤਾ ''ਦੇਸ਼ਧਰੋਹ'' ਦੇ ਦੋਸ਼ ਹੇਠ ਗ੍ਰਿਫਤਾਰ

01/27/2020 8:02:39 PM

ਪੇਸ਼ਾਵਰ (ਭਾਸ਼ਾ)- ਦੇਸ਼ ਦੀ ਤਾਕਤਵਰ ਫੌਜ ਦੀ ਆਲੋਚਨਾ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ 27 ਸਾਲਾ ਪਾਕਿਸਤਾਨੀ ਪਸ਼ਤੂਨ ਘੱਟ ਗਿਣਤੀ ਨੇਤਾ ਨੂੰ ਕਥਿਤ ਤੌਰ 'ਤੇ ਸੋਮਵਾਰ ਨੂੰ ਦੇਸ਼ਧਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਡਾਨ ਅਖਬਾਰ ਦੀ ਖਬਰ ਮੁਤਾਬਕ ਅਧਿਕਾਰਾਂ ਦੀ ਪੈਰੋਕਾਰੀ ਕਰਨ ਵਾਲੇ ਸੰਗਠਨ ਪਸ਼ਤੂਨ ਤਹਾਫੂਜ਼ ਮੂਵਮੈਂਟ (ਪੀ.ਟੀ.ਐਮ.) ਦੇ ਮੁਖੀ ਮੰਜ਼ੂਰ ਪਸ਼ਤੀਨ 18 ਜਨਵਰੀ ਨੂੰ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਸ਼ਹਿਰ ਵਿਚ ਇਕ ਸਭਾ ਵਿਚ ਸ਼ਾਮਲ ਹੋਏ ਸਨ ਅਤੇ ਉਥੇ ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ 1973 ਦਾ ਸੰਵਿਧਾਨ ਮੌਲਿਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।

ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ 9 ਹੋਰ ਪੀ.ਟੀ.ਐਮ. ਕਾਰਕੁੰਨਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਖਬਰ ਵਿਚ ਕਿਹਾ ਗਿਆ ਕਿ ਪੀ.ਟੀ.ਐਮ. ਅਸ਼ਾਂਤ ਪੱਛਮੀਉੱਤਰ ਕਬਾਇਲੀ ਇਲਾਕੇ ਵਿਚ ਫੌਜ ਦੀਆਂ ਨੀਤੀਆਂ ਦਾ ਆਲੋਚਕ ਰਿਹਾ ਹੈ ਜਿੱਥੇ ਹਾਲ ਦੇ ਸਾਲਾਂ ਵਿਚ ਅੱਤਵਾਦੀਆਂ ਦੇ ਖਿਲਾਫ ਵਿਆਪਕ ਮੁਹਿੰਮ ਵਿੱਢੀ ਗਈ ਸੀ ਜਿਸ ਕਾਰਨ ਵੱਡੇ ਪੱਧਰ 'ਤੇ ਪਲਾਇਨ ਹੋਇਆ ਅਤੇ ਜਬਰਦਸਤੀ ਲੋਕ ਗਾਇਬ ਕੀਤੇ ਗਏ। ਅਖਬਾਰ ਮੁਤਾਬਕ ਪੀ.ਟੀ.ਐਮ. ਮੁਖੀ ਨੂੰ ਅਪਰਾਧਕ ਧਮਕੀ, ਵੱਖ-ਵੱਖ ਸਮੂਹਾਂ ਵਿਚ ਨਿਰਾਸ਼ਾ ਵਧਾਉਣ, ਅਪਰਾਧਕ ਸਾਜ਼ਿਸ਼ ਅਤੇ ਦੇਸ਼ ਦੇ ਗਠਨ ਦੀ ਆਲੋਚਨਾ ਕਰਨਾ ਅਤੇ ਪ੍ਰਭੂਸੱਤਾ ਨੂੰ ਖਤਮ ਕਰਨ ਦੀ ਵਕਾਲਤ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਪਸ਼ਤੀਨ ਨੇ ਦੇਸ਼ ਬਾਰੇ ਇਤਰਾਜ਼ਯੋਗ ਬਿਆਨ ਵੀ ਦਿੱਤਾ।

Sunny Mehra

This news is Content Editor Sunny Mehra