ਅਮਰੀਕਾ ''ਚ ਫੇਡਐਕਸ ਦੇ ਨਾਲ ਤਿੰਨ ਲੱਖ ਡਾਲਰ ਦੀ ਧੋਖਾਧੜੀ ਦੇ ਮਾਮਲੇ ''ਚ ਪਾਕਿਸਤਾਨੀ ਨਾਗਰਿਕਾ ਨੂੰ ਸਜਾ

07/19/2017 10:56:35 AM

ਵਾਸ਼ਿੰਗਟਨ— ਅਮਰੀਕੀ ਕੂਰੀਅਰ ਕੰਪਨੀ ਫੇਡਐਕਸ ਦੇ ਨਾਲ ਤਿੰਨ ਲੱਖ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਪਾਕਿਸਤਾਨ ਦੇ 32 ਸਾਲ ਦੇ ਇੱਕ ਨਾਗਰਿਕ ਨੂੰ 21 ਮਹੀਨੇ ਕੈਦ ਦੀ ਸਜਾ ਸੁਣਾਈ ਗਈ ਹੈ। ਵਿਅਕਤੀ ਨੇ ਵੱਖ-ਵੱਖ ਸ਼ਿਪਿੰਗ ਅਕਾਊਂਟ ਖੋਲ ਕੇ ਕੰਪਨੀ ਨੂੰ ਧੋਖਾ ਦਿੱਤਾ। ਟੇਕਸਾਸ ਦੇ ਵੱਖ-ਵੱਖ ਸਥਾਨਾਂ 'ਤੇ ਰਹਿ ਚੁੱਕੇ ਬਾਬਰ ਬਟ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ ਹੈ। ਸੰਘੀ ਵਕੀਲਾਂ ਦੇ ਅਨੁਸਾਰ ਬਟ ਇਲੈਕਟ੍ਰਾਨਿਕਸ ਨਿਰਯਾਤ ਦਾ ਕੰਮ ਕਰਦਾ ਸੀ ਅਤੇ ਨਿਯਮਿਤ ਤੌਰ 'ਤੇ ਵੱਖਰੀਆਂ ਚੀਜਾਂ ਦੀ ਸ਼ਿਪਿੰਗ ਦੁਬਈ, ਸੰਯੁਕਤ ਅਰਬ ਅਮੀਰਾਤ ਲਈ ਕਰਵਾਉਂਦਾ ਸੀ।ਅਮਰੀਕੀ ਜਿਲਾ ਜੱਜ ਕੀਥ ਪੀ ਐਲੀਸਨ ਨੇ ਬਟ ਨੂੰ ਫੇਡਐਕਸ ਨੂੰ 2,87,679 ਡਾਲਰ ਦਾ ਮੁਆਵਜਾ ਦੇਣ ਦਾ ਆਦੇਸ਼ ਦਿੱਤਾ ਹੈ।