ਭਰਾ ਦੀ ਖੁਦਕੁਸ਼ੀ ਦੀ ਖਬਰ ਸੁਣਦੇ ਹੀ 2 ਹੋਰ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

02/17/2018 4:09:42 PM

ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਵਿਚ ਇਕ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਇਕ ਭਰਾ ਦੇ ਖੁਦਕੁਸ਼ੀ ਕਰਨ ਦੇ ਕੁੱਝ ਹੀ ਘੰਟਿਆਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ 2 ਹੋਰ ਭਰਾਵਾਂ ਦੀ ਮੌਤ ਹੋ ਗਈ। ਜਾਹਿਦ ਅਲੀ (35) ਨੇ ਅਣਜਾਣ ਕਾਰਨਾਂ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਇਕ ਖਬਰ ਮੁਤਾਬਕ ਭਰਾ ਦੀ ਖੁਦਕੁਸ਼ੀ ਦੀ ਖਬਰ ਸੁਣ ਕੇ ਵੱਡੇ ਭਰਾ ਅੱਬਾਸ ਅਲੀ (40) ਨੂੰ ਦਿਲ ਦਾ ਦੌਰਾ ਪਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਜਦੋਂ ਦੋਵਾਂ ਭਰਾਵਾਂ ਦੀ ਲਾਸ਼ ਘਰ ਵਾਪਸ ਲਿਆਈ ਗਈ ਤਾਂ ਉਨ੍ਹਾਂ ਨੂੰ ਦੇਖ ਕੇ 28 ਸਾਲਾਂ ਤੀਜੇ ਭਰਾ ਸੱਦਾਮ ਅਲੀ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਵੀ ਮੌਤ ਹੋ ਗਈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਸ਼ਹਿਰ ਦੀ ਇਲਿਆਸ ਕਾਲੋਨੀ ਵਿਚ ਕੱਲ ਭਾਵ ਸ਼ੁੱਕਰਵਾਰ ਨੂੰ ਇਹ ਮੌਤਾਂ ਹੋਈਆਂ।