ਪਾਕਿਸਤਾਨੀ ਆਰਮੀ ਨੇ ਇਸ ਹਿੰਦੂ ਜਵਾਨ ਨੂੰ ਦੱਸਿਆ ''ਹੀਰੋ'', ਕਹਾਣੀ ਸੋਸ਼ਲ ਮੀਡੀਆ ''ਤੇ ਹੋਈ ਵਾਇਰਲ

05/29/2017 9:19:40 PM

ਕਰਾਚੀ— ਇਨ੍ਹੀ ਦਿਨੀਂ ਪਾਕਿਸਤਾਨੀ ਫੌਜ ਦੇ ਹਿੰਦੂ ਫੌਜੀ ਦੀ ਕਹਾਣੀ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ। ਜੋ ਕੁਝ ਹੀ ਮਹੀਨੇ ਪਹਿਲਾਂ ਹੀ ਸਰਹੱਦ ''ਤੇ ਤਾਇਨਾਤ ਹੋਇਆ ਸੀ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮੌਤ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। 

ਜਾਣਕਾਰੀ ਮੁਤਾਬਕ 27 ਸਾਲ ਦਾ ਲਾਂਸ ਨਾਇਕ ਲਾਲ ਚੰਦ ਰਾਬੜੀ ਮਹੀਨਾ ਪਹਿਲਾਂ ਪਾਕਿਸਤਾਨ ਦੇ ਅਧਿਕਾਰਤ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਕੁਝ ਹੀ ਦੂਰੀ ''ਤੇ ਮੰਗਲਾ ਫਰੰਟ ਨੇੜੇ ਡਿਊਟੀ ''ਤੇ ਤਾਇਨਾਤ ਸੀ। ਉਹ ਪਾਕਿਸਤਾਨ ਦੇ ਸਿੰਧ ਸੂਬੇ ''ਚ ਬਾਦਿਨ ਜ਼ਿਲੇ ਦੇ ਇਸਮਾਇਲ ਖਾਨ ਨੌਟਖਨੀ ਪਿੰਡ ਦਾ ਰਹਿਣ ਵਾਲਾ ਸੀ। ਉਸ ਦਾ ਪਿਤਾ ਗਡਰੀਆ ਅਤੇ ਮਾਂ ਕਿਸਾਨ ਹੈ। ਉਹ ਉਨ੍ਹਾਂ ਦੀ ਪੰਜਵੀਂ ਸੰਤਾਨ ਸੀ। 

ਉਨ੍ਹਾਂ ਦੇ ਵੱਡੇ ਭਰਾ ਭੇਮਨ ਰਾਬੜੀ ਨੇ ਦੱਸਿਆ ਕਿ ਲਾਲ ਚੰਦ ਇਸ ਤੋਂ ਪਹਿਲਾਂ ਵਜੀਰਿਸਤਾਨ ਦੇ ਆਦੀਵਾਸੀ ਇਲਾਕੇ ''ਚ ਤਾਇਨਾਤ ਸੀ, ਜਿੱਥੇ ਉਸ ਨੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖਵਾਦੀਆਂ ਨੂੰ ਸਬਕ ਸਿਖਾਇਆ। ਵਜੀਰਿਸਤਾਨ ''ਚ ਪੋਸਟਿੰਗ ਤੋਂ ਪਰਤ ਕੇ ਆਉਣ ਤੋਂ ਬਾਅਦ ਲਾਲ ਚੰਦ ਨੇ ਦੱਸਿਆ ਕਿ ਸਾਡੇ ਦੇਸ਼ ਦੇ ਬੱਚਿਆਂ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨਾਲ ਉਹ ਆਪਣੇ ਆਖਰੀ ਸਾਹ ਤੱਕ ਲੜਦਾ ਰਹਾਂਗਾ। 

2009 ''ਚ ਮੈਟ੍ਰਿਕ ਪ੍ਰੀਖਿਆ ਪਾਸ ਹੋਣ ਤੋਂ ਬਾਅਦ ਲਾਲ ਚੰਦ ਘਰ ''ਚ ਬਿਨਾਂ ਕਿਸੇ ਨੂੰ ਦੱਸੇ ਹੀ ਫੌਜ ''ਚ ਭਰਤੀ ਹੋਣ ਲਈ ਬਾਦਿਨ ਚਲਾ ਗਿਆ ਸੀ। ਦੇਸ਼ ਦੀ ਸੇਵਾ ਕਰਦੇ ਹੋਏ ਉਸ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉਹ ਆਪਣੇ ਦੋਹਾਂ ਛੋਟੇ ਭਰਾਵਾਂ ਨੂੰ ਵੀ ਫੌਜ ''ਚ ਭਰਤੀ ਹੋਣ ਲਈ ਉਤਸ਼ਾਹਿਤ ਕਰਦਾ ਸੀ, ਜਿਸ ''ਚ ਇਕ ਅਜੇ 11ਵੀਂ ਜਮਾਤ ''ਚ ਪੜ੍ਹ ਰਿਹਾ ਹੈ। ਉਥੇ ਹੀ ਦੂਜਾ, 7ਵੀਂ ਜਮਾਤ ਦਾ ਵਿਦਿਆਰਥੀ ਹੈ। ਲਾਲ ਚੰਦ ਦੇ ਇਕ ਪੁਰਾਣੇ ਬਿਆਨ ਮੁਤਾਬਕ ਜਿਸ ਦੇਸ਼ ''ਚ ਅਸੀਂ ਜੀ ਰਹੇ ਹਾਂ। ਉਹ ਸਾਡੇ ਘਰ ਵਰਗਾ ਹੈ ਅਤੇ ਜੋ ਇਸ ''ਤੇ ਹਮਲਾ ਕਰੇਗਾ ਉਸ ਨਾਲ ਉਹ ਆਖਰੀ ਸਾਹ ਤੱਕ ਮੁਕਾਬਲਾ ਕਰੇਗਾ। 

ਭੇਮਨ ਨੇ ਅੱਗੇ ਦੱਸਿਆ ਕਿ ਚਾਹੇ ਕੋਈ ਵੀ ਹੋਵੇ ਭਰਾ ਲਾਲ ਚੰਦ ਦੇ ਸਾਥੀ ਹਮੇਸ਼ਾ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਤਿਆਰ ਰਹਿੰਦੇ ਹਨ। ਉਹ ਰਾਜਪੂਤ ਹਨ ਸਾਡੀ ਮਾਂ ਆਪਣੇ ਸਾਰੇ ਪੁੱਤਰਾਂ ਅਤੇ ਪੋਤਿਆਂ ਨੂੰ ਦੇਸ਼ ਦੀ ਸੇਵਾ ਅਤੇ ਸੁਰੱਖਿਆ ਲਈ ਉਤਾਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੋਵੇਗਾ ਕਿ ਸਰਹੱਦ ''ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਉਹ ਆਪਣੀ ਜਾਨ ਗੁਆ ਦੇਣ।