ਪਾਕਿਸਤਾਨ ''ਚ ਇਸ ਵਾਰ ਚੋਣਾਂ ਲੜਨਗੇ ਬਹੁਗਿਣਤੀ ਅੱਤਵਾਦੀ ਉਮੀਦਵਾਰ

07/19/2018 7:16:51 PM

ਕਰਾਚੀ (ਏਜੰਸੀ)- ਪਾਕਿਸਤਾਨ ਦੇ ਵੋਟਰ 25 ਜੁਲਾਈ ਨੂੰ ਨਵੀਂ ਸਰਕਾਰ ਦੀ ਚੋਣ ਲਈ ਵੋਟਾਂ ਪਾਉਣਗੇ। ਇਸ ਵਾਰ ਚੋਣਾਂ ਵਿਚ ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜੋ ਪਾਕਿਸਤਾਨ ਵਿਚ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ।
1 ਪਾਕਿਸਤਾਨ ਵਿਚ ਕਿਸੇ ਪ੍ਰਧਾਨ ਮੰਤਰੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ, ਪਾਕਿਸਤਾਨ ਵਿਚ ਫੌਜੀ ਬਗਾਵਤ ਇਤਿਹਾਸ ਦਾ ਹਿੱਸਾ ਰਿਹਾ ਹੈ। ਇਥੇ ਪਹਿਲਾਂ ਆਮ ਚੋਣਾਂ 1970 ਵਿਚ ਹੋਈਆਂ ਸਨ। ਇਸ ਵਾਰ ਦੀਆਂ ਚੋਣਾਂ ਤੋਂ ਬਾਅਦ ਪਾਕਿਸਤਾਨ ਦੇ ਇਤਿਹਾਸ ਵਿਚ ਅਜਿਹਾ ਦੂਜਾ ਮੌਕਾ ਹੋਵੇਗਾ, ਜਦੋਂ ਇਕ ਚੁਣੀ ਹੋਈ ਸਰਕਾਰ ਕਿਸੇ ਗੈਰ ਫੌਜੀ ਸਰਕਾਰ ਨੂੰ ਸੱਤਾ ਸੌਂਪੇਗੀ।
2 ਇਸ ਵਾਰ ਅਜਿਹੇ ਰਾਜਨੇਤਾਵਾਂ ਨੂੰ ਚੋਣ ਲੜਣ ਦੀ ਇਜਾਜ਼ਤ ਨਹੀਂ ਹੈ, ਜੋ ਪਾਕਿਸਤਾਨ ਵਿਚ ਤਿੰਨ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਸਾਲ 2013 ਦੀਆਂ ਚੋਣਾਂ ਜਿੱਤੀਆਂ ਸਨ। ਪਿਛਲੇ ਸਾਲ ਅਦਾਲਤ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਸੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹਾਲ ਹੀ ਵਿਚ ਉਨ੍ਹਾਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ। ਨਵਾਜ਼ ਸ਼ਰੀਫ ਇਨ੍ਹਾਂ ਦੋਸ਼ਾਂ ਨੂੰ ਸਿਰਿਓਂ ਰੱਦ ਕਰਦੇ ਹਨ ਤੇ ਅਸਿੱਧੇ ਤੌਰ 'ਤੇ ਇਸ ਲਈ ਫੌਜ ਨੂੰ ਜ਼ਿੰਮੇਵਾਰ ਦੱਸਦੇ ਹਨ।
3 ਇਹ ਚੋਣਾਂ ਇਸ ਲਿਹਾਜ਼ ਨਾਲ ਕਾਫੀ ਮਹੱਤਵਪੂਰਨ ਹਨ ਕਿ ਇਸ ਵਿਚ ਅਤਿ ਦੱਖਣਪੰਥੀ ਅਤੇ ਅਤਿਵਾਦੀ ਉਮੀਦਵਾਰ ਵੱਡੀ ਗਿਣਤੀ ਵਿਚ ਚੋਣਾਂ ਲੜ ਰਹੇ ਹਨ। ਪਾਕਿਸਤਾਨੀ ਮੀਡੀਆ ਵਿਚ ਇਸ ਗੱਲ ਦੀ ਚਿੰਤਾ ਜਤਾਈ ਜਾ ਰਹੀ ਹੈ ਕਿ ਭੜਕੇ ਭਾਈਚਾਰਿਆਂ ਨੂੰ ਮੁੱਖਧਾਰਾ ਦੀ ਰਾਜਨੀਤੀ ਵਿਚ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਈਸ਼ਨਿੰਦਾ ਇਕ ਵੱਡਾ ਮੁੱਦਾ ਹੈ ਜਿਸ ਲਈ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ।
4 ਇਹ ਚੋਣਾਂ ਇਸ ਮਾਇਨੇ ਵਿਚ ਵੀ ਖਾਸ ਹਨ ਕਿ ਇਸ ਵਾਰ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਔਰਤਾਂ ਚੋਣਾਂ ਲੜ ਰਹੀਆਂ ਹਨ। ਪੂਰੇ ਦੇਸ਼ ਵਿਚ ਸੰਸਦ ਦੀਆਂ 272 ਸੀਟਾਂ 'ਤੇ ਲਗਭਗ 171 ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਨਿਤਰੀਆਂ ਹਨ। ਇਨ੍ਹਾਂ ਵਿਚ ਅਲੀ ਬੇਗਮ ਦਾ ਨਾਂ ਵੀ ਸ਼ੁਮਾਰ ਹੈ, ਜੋ ਪੁਰਸ਼ ਪ੍ਰਧਾਨ ਕਬਾਇਲੀ ਇਲਾਕੇ ਤੋਂ ਚੋਣ ਲੜ ਰਹੀ ਹੈ। ਪਾਕਿਸਤਾਨ ਦੀ ਪਹਿਲੀ ਮਹਿਲਾ ਉਮੀਦਵਾਰ ਹੈ। ਵੈਸੇ ਪਾਕਿਸਤਾਨ ਵਿਚ ਚੋਣ ਕਮਿਸ਼ਨ ਦਾ ਇਕ ਨਿਯਮ ਇਹ ਵੀ ਕਹਿੰਦਾ ਹੈ ਕਿ ਕਿਸੇ ਚੋਣ ਖੇਤਰ ਵਿਚ 10 ਫੀਸਦੀ ਤੋਂ ਘੱਟ ਔਰਤਾਂ ਦੀ ਭਾਈਵਾਲੀ ਹੋਈ ਤਾਂ ਚੋਣ ਕਾਰਵਾਈ ਰੱਦ ਕਰ ਦਿੱਤੀ ਜਾਂਦੀ ਹੈ।
5 ਇਸ ਵਾਰ ਦੀਆਂ ਚੋਣਾਂ ਵਿਚ ਟਰਾਂਸਜੈਂਡਰਸ ਨੂੰ ਵੀ ਰਾਜਨੀਤੀ ਵਿਚ ਹੱਥ ਅਜ਼ਮਾਉਣ ਦਾ ਮੌਕਾ ਮਿਲਿਆ ਹੈ। ਪੰਜ ਟਰਾਂਸਜੈਂਡਰਸ ਉਮੀਦਵਾਰਾਂ ਨੂੰ ਆਮ ਚੋਣਾਂ ਲੜਣ ਦੀ ਇਜਾਜ਼ਤ ਦਿੱਤੀ ਗਈ ਹੈ। ਟਰਾਂਸਜੈਂਡਰਸ ਪਾਕਿਸਤਾਨ ਵਿਚ ਬਹੁਤ ਘੱਟ ਗਿਣਤੀ ਭਾਈਚਾਰਾ ਹੈ, ਜਿਨ੍ਹਾਂ ਨੂੰ ਸਾਲ 2013 ਵਿਚ ਚੋਣ ਲੜਣ ਦੀ ਇਜਾਜ਼ਤ ਪਹਿਲੀ ਵਾਰ ਦਿੱਤੀ ਗਈ ਸੀ। ਸਥਾਨਕ ਖਬਰਾਂ ਵਿਚ ਆਖਿਆ ਗਿਆ ਹੈ ਕਿ ਇਸ ਵਾਰ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਨਿਗਰਾਨੀ ਲਈ ਟਰਾਂਸਜੈਂਡਰਸ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ।