ਪਾਕਿਸਤਾਨ, ਤੁਰਕੀ ਸਣੇ ਕਈ ਦੇਸ਼ਾਂ ''ਚ ਚੀਨ ਦਾ ਉਈਗਰਾਂ ''ਤੇ ਅੱਤਿਆਚਾਰ

11/10/2020 2:05:10 PM

ਡੇਲਾਵੇਅਰ- ਸ਼ਿਨਜਿਆਂਗ ਸੂਬੇ ਵਿਚ ਹੀ ਨਹੀਂ, ਵਿਸ਼ਵ ਦੇ ਹੋਰ ਦੇਸ਼ਾਂ ਵਿਚ ਵੀ ਚੀਨ ਏਜੰਟਾਂ ਰਾਹੀਂ ਉਈਗਰਾਂ 'ਤੇ ਅੱਤਿਆਚਾਰ ਕਰ ਰਿਹਾ ਹੈ। ਚੀਨ ਨੇ ਇਕ ਉਈਗਰ ਜਾਸੂਸ ਨੂੰ ਆਪਣੇ ਅਨੁਸਾਰ ਕੰਮ ਨਾ ਕਰਨ ਕਰਕੇ ਇਸਤਾਂਬੁਲ ਵਿਚ ਗੋਲੀਆਂ ਮਰਵਾ ਕੇ ਕਤਲ ਕਰਵਾ ਦਿੱਤਾ। 

ਉਈਗਰਾਂ ਦੇ ਮਾਮਲਿਆਂ ਦੇ ਇਕ ਮਾਹਰ ਨੇ ਇਸ ਘਟਨਾ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ। ਉਈਗਰ ਮਾਮਲਿਆਂ ਦੇ ਮਾਹਰ ਅਬਦੁਵੇਲੀ ਅਯੂਪ, ਜੋ ਨਾਰਵੇ ਵਿਚ ਰਹਿੰਦੇ ਹਨ, ਨੇ ਇਕ ਰੇਡੀਓ ਇੰਟਰਵੀਊ ਵਿਚ ਕਿਹਾ ਕਿ ਚੀਨੀ ਸਰਕਾਰ ਆਪਣੇ ਨੈੱਟਵਰਕ ਰਾਹੀਂ ਪਾਕਿਸਤਾਨ, ਤੁਰਕੀ ਅਤੇ ਦੁਬਈ ਵਿਚ ਉਈਗਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਉਸ ਨੇ ਉਈਗਰਾਂ ਵਿਚਕਾਰ ਆਪਣੇ ਜਾਸੂਸ ਬਣਾ ਕੇ ਰੱਖੇ ਹਨ, ਜੋ ਉਸ ਨੂੰ ਹਰ ਜਾਣਕਾਰੀ ਦਿੰਦੇ ਹਨ। ਅਯੁਪ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਇਕ ਉਈਗਰ ਜਾਸੂਸ ਉਸਫਜ਼ਾਨ ਅਮੇਟ ਦੀ ਇਸਤਾਂਬੁਲ ਵਿਚ ਜ਼ਬਰਦਸਤੀ ਕਤਲ ਕਰ ਦਿੱਤੀ ਗਈ ਸੀ।

ਚੀਨ ਨੇ ਸ਼ਿਨਜਿਆਂਗ ਸੂਬੇ ਦੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਂਪਸ ਵਿਚ ਕੈਦ ਕਰ ਕੇ ਰੱਖਿਆ ਹੈ। ਅਮਰੀਕੀ ਮੀਡੀਆ ਵਿਚ ਜਾਰੀ ਹੋਏ ਕੁਝ ਦਸਤਾਵੇਜ਼ ਲੀਕ ਹੋਏ ਸਨ, ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਚੀਨ ਦੇ ਸ਼ਿਨਜਿਆਂਗ ਵਿਚ ਪਿਛਲੇ 3 ਸਾਲਾਂ ਵਿਚ ਇਕ ਲੱਖ ਜਾਂ ਇਸ ਤੋਂ ਵੱਧ ਮੁਸਲਿਮ ਘੱਟ ਗਿਣਤੀਆਂ ਨੂੰ ਜੇਲ੍ਹਾਂ ਤੇ ਨਜ਼ਰਬੰਦੀ ਕੈਂਪਾਂ ਵਿਚ ਸੁੱਟਿਆ ਗਿਆ ਹੈ। ਹਾਲਾਂਕਿ ਚੀਨ ਇਸ ਤੋਂ ਇਨਕਾਰ ਕਰਦਾ ਆ ਰਿਹਾ ਹੈ। 

Lalita Mam

This news is Content Editor Lalita Mam