ਭਾਰਤ ਨਾਲ ਤਣਾਅ ਵਿਚਾਲੇ ਪਾਕਿ ਨੇ ਕੀਤਾ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ

01/23/2020 4:29:41 PM

ਇਸਲਾਮਾਬਾਦ- ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਿਆ ਹੋਇਆ ਹੈ। ਪਾਕਿਸਤਾਨ ਇਸ ਤੋਂ ਬਾਅਦ ਤੋਂ ਹੀ ਕਦੇ ਪ੍ਰਮਾਣੂ ਹਮਲੇ ਦੀ ਧਮਕੀ ਦੇ ਦਿੰਦਾ ਹੈ ਤੇ ਕਦੇ ਅੰਤਰਰਾਸ਼ਟਰੀ ਮੰਚ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕਰਦਾ ਹੈ। ਹੁਣ ਇਸ ਗੱਲ ਨੂੰ 6 ਮਹੀਨੇ ਤੋਂ ਵਧੇਰੇ ਦਾ ਸਮਾਂ ਬੀਚ ਚੁੱਕਿਆ ਹੈ। ਇਸੇ ਤਣਾਅ ਦੇ ਵਿਚਾਲੇ ਪਾਕਿਸਤਾਨ ਦੀ ਹਥਿਆਰਬੰਦ ਫੌਜ ਨੇ ਇਕ ਨਵੀਂ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ। ਇਹ ਮਿਜ਼ਾਇਲ 290 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਿਚ ਸਮਰਥ ਹੈ। ਇਸ ਤੋਂ ਇਲਾਵਾ ਇਹ ਪ੍ਰਮਾਣੂ ਹਥਿਆਰ ਲਿਜਾਣ ਵਿਚ ਵੀ ਸਮਰਥ ਹੈ। ਇਸ ਮਿਜ਼ਾਇਲ ਨੂੰ ਗਜ਼ਨਵੀ ਨਾਂ ਦਿੱਤਾ ਗਿਆ ਹੈ।

ਪਾਕਿਸਤਾਨ ਨੇ ਇਹ ਪ੍ਰੀਖਣ ਭਾਰਤੀ ਰੱਖਿਆ ਵਿਗਿਆਨੀਆਂ ਵਲੋਂ ਆਂਧਰਾ ਪ੍ਰਦੇਸ਼ ਦੇ ਤੱਟ ਤੋਂ ਦੂਰ ਪ੍ਰਮਾਣੂ-ਆਧਾਰਿਤ ਕੇ-4 ਪਣਡੁੱਬੀ ਲਾਂਚ ਤੋਂ ਬਾਅਦ ਕੀਤਾ ਹੈ। ਭਾਰਤ ਜਿਵੇਂ ਹੀ ਕਿਸੇ ਨਵੀਂ ਮਿਜ਼ਾਇਲ ਦਾ ਟੈਸਟ ਕਰਦਾ ਹੈ ਪਾਕਿਸਤਾਨ ਉਸ ਨੂੰ ਕਾਊਂਟਰ ਕਰਨ ਲਈ ਤੁਰੰਤ ਹੀ ਨਵੀਂ ਮਿਜ਼ਾਇਲ ਦਾ ਪ੍ਰੀਖਣ ਸ਼ੁਰੂ ਕਰ ਦਿੰਦਾ ਹੈ। ਭਾਰਤ-ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਣਾਅ ਬਣਿਆ ਹੋਇਆ ਹੈ।

Baljit Singh

This news is Content Editor Baljit Singh