ਲਾਹੌਰ ''ਚ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦਾ ਹੋਵੇਗਾ ਉਦਘਾਟਨ

06/27/2019 9:45:08 AM

ਇਸਲਾਮਾਬਾਦ (ਬਿਊਰੋ)— 19ਵੀਂ ਸਦੀ ਵਿਚ ਕਰੀਬ 40 ਸਾਲ ਤੱਕ ਪੰਜਾਬ 'ਤੇ ਸ਼ਾਸਨ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਅੱਜ 180ਵੀਂ ਮੌਤ ਦੀ ਵਰ੍ਹੇਗੰਢ ਹੈ। ਇਸ ਮੌਕੇ ਪਾਕਿਸਤਾਨ ਦੇ ਲਾਹੌਰ ਵਿਚ ਉਨ੍ਹਾਂ ਦੀ ਇਕ ਮੂਰਤੀ ਦਾ ਉਦਘਾਟਨ ਕੀਤਾ ਜਾਵੇਗਾ। ਇਹ ਮੂਰਤੀ ਲਾਹੌਰ ਕਿਲੇ ਵਿਚ ਮਾਈ ਜਿੰਦੀਅਨ ਹਵੇਲੀ ਦੇ ਬਾਹਰ ਇਕ ਖੁੱਲ੍ਹੀ ਜਗ੍ਹਾ ਵਿਚ ਸਥਿਤ ਹੈ, ਜਿਸ ਵਿਚ ਰਣਜੀਤ ਸਿੰਘ ਸਮਾਧੀ ਅਤੇ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਗੁਰਦੁਆਰਾ ਡੇਰਾ ਸਾਹਿਬ ਦੀ ਇਮਾਰਤ ਹੈ। 

ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਦੇ ਨਾਮ 'ਤੇ ਸਥਿਤ ਇਸ ਹਵੇਲੀ ਵਿਚ ਹੁਣ ਸਿੱਖ ਕਲਾਕ੍ਰਿਤੀਆਂ ਦੀ ਇਕ ਸਥਾਈ ਪ੍ਰਦਰਸ਼ਨੀ ਹੈ ਅਤੇ ਇਸ ਨੂੰ 'ਸਿੱਖ ਗੈਲਰੀ' ਕਿਹਾ ਜਾਂਦਾ ਹੈ। ਆਯੋਜਨ ਦੇ ਸੱਦਾ ਕਾਰਡ ਮੁਤਾਬਕ 8 ਫੁੱਟ ਉੱਚੀ ਮੂਰਤੀ, ਜਿਸ ਵਿਚ ਰਣਜੀਤ ਸਿੰਘ ਨੂੰ ਘੋੜੇ 'ਤੇ ਚੜ੍ਹਿਆ ਦਿਖਾਇਆ ਗਿਆ ਹੈ, ਨੂੰ Walled City of Lahore Authority (ਡਬਲਊ.ਸੀ.ਐੱਲ.ਏ.) ਦੀ ਸਰਪ੍ਰਸਤੀ ਹੇਠ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਸਭ ਇਕ ਆਟੋਨੋਮਸ ਕਮਿਊਨਿਟੀ ਸਿਟੀ ਦੀ  ਵਿਰਾਸਤ-ਬ੍ਰਿਟੇਨ ਸਥਿਤ ਸਿੱਖ ਸੰਸਥਾ, ਐੱਸ.ਕੇ. ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। 

ਡਬਲਊ.ਸੀ.ਐੱਲ.ਏ. ਦੇ ਡਾਇਰਕੈਟਰ ਜਨਰਲ ਕਾਮਰਾਨ ਲਸ਼ੈਰੀ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਧਾਰਮਿਕ ਸੈਲਾਨੀ ਟੂਰਿਜ਼ਮ ਸਾਡੀ ਸਰਕਾਰ ਦੇ ਮੁੱਖ ਵਿਸ਼ਿਆਂ ਵਿਚੋਂ ਇਕ ਹੈ। ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਨੂੰ ਇਸ ਸਰਕਾਰ ਤੋਂ ਜ਼ਿਆਦਾ ਧਿਆਨ ਮਿਲਿਆ ਹੈ। ਰਣਜੀਤ ਸਿੰਘ ਦੀ ਮੂਰਤੀ ਦੀ ਧਾਰਮਿਕ ਟੂਰਿਜ਼ਮ, ਵਿਸ਼ੇਸ਼ ਰੂਪ ਨਾਲ ਸਿੱਖ ਧਾਰਮਿਕ ਟੂਰਿਜ਼ਮ 'ਤੇ ਸਰਕਾਰ ਦੇ ਧਿਆਨ ਦਾ ਨਤੀਜਾ ਹੈ। ਲਿਸ਼ੈਰੀ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਲਾਹੌਰ ਤੋਂ ਫੋਨ 'ਤੇ ਕਿਹਾ ਕਿ ਇਹ ਸਹੀ ਹੈ ਕਿ ਮੂਰਤੀ ਦਾ ਉਦਘਾਟਨ ਲਾਹੌਰ ਵਿਚ ਕੀਤਾ ਜਾ ਰਿਹਾ ਸੀ ਜਿੱਥੋਂ ਰਣਜੀਤ ਸਿੰਘ ਨੇ 1801-1939 ਤੱਕ ਪੰਜਾਬ 'ਤੇ ਸ਼ਾਸਨ ਕੀਤਾ। ਕਿਲੇ ਦੇ ਅੰਦਰ ਹੁਣ ਸਾਡੇ ਕੋਲ ਇਕ ਸਿੱਖ ਗੈਲਰੀ ਵੀ ਹੈ।

Vandana

This news is Content Editor Vandana