ਪਾਕਿ ਪਹੁੰਚੇ ਸਿੱਖ ਸ਼ਰਧਾਲੂਆਂ ਨੇ ਕੀਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ, ਤਸਵੀਰਾਂ

07/31/2019 11:51:40 AM

ਇਸਲਾਮਾਬਾਦ (ਰਣਦੀਪ ਸਿੰਘ, ਅਮਰੀਕ ਟੁਰਨਾ)— ਭਾਰਤ ਤੋਂ ਪਾਕਿਸਤਾਨ ਪਹੁੰਚੇ ਸਿੱਖ ਸ਼ਰਧਾਲੂਆਂ ਦੇ ਜੱਥੇ ਨੇ ਅੱਜ ਭਾਵ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ।

ਸਿੱਖ ਸ਼ਰਧਾਲੂਆਂ ਨੇ ਸ਼ਬਦ ਕੀਰਤਨ ਦਾ ਵੀ ਆਨੰਦ ਮਾਨਿਆ।

ਇੱਥੇ ਦੱਸ ਦਈਏ ਕਿ 500 ਤੋਂ ਵੱਧ ਸਿੱਖ ਸ਼ਰਧਾਲੂ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ ਹੋਏ ਹਨ।

ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੀਤੇ ਦਰਸ਼ਨ।

 

ਗੁਰਦੁਆਹਾ ਸਾਹਿਬ ਦੇ ਬਾਹਰ ਵੀ ਅਜਿਹੀਆਂ ਕੁਝ ਤਸਵੀਰਾਂ ਹਨ ਜੋ ਸਿੱਖ ਇਤਿਹਾਸ ਬਾਰੇ ਦੱਸਦੀਆਂ ਹਨ।

ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਵਿਚ ਵਾਪਰੇ ਸਾਕੇ ਦਾ ਇਤਿਹਾਸ ਦੱਸਦੀ ਪੱਟੀ।

ਸਾਕੇ ਵਿਚ ਸ਼ਹੀਦ ਹੋਏ ਬਹਾਦੁਰ ਸਿੱਖਾਂ ਦੀ ਦਿੱਤੀ ਗਈ ਜਾਣਕਾਰੀ।

ਸ਼ਰਧਾਲੂਆਂ ਨੇ ਸਾਕੇ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਕੰਧਾਂ 'ਤੇ ਲੱਗੇ ਗੋਲੀਆਂ ਦੇ ਨਿਸ਼ਾਨ ਦੇਖੇ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਿੱਖੀ ਦਾ ਮੂਲ ਇਤਿਹਾਸਿਕ ਸਥਾਨ ਹੈ। ਇੱਥੇ 20 ਫਰਵਰੀ 1921 ਨੂੰ ਵਾਪਰੇ ਸ਼ਹੀਦੀ ਸਾਕੇ ਨੂੰ 'ਸਾਕਾ ਨਨਕਾਣਾ ਸਾਹਿਬ' ਦੇ ਨਾਲ ਜਾਣਿਆ ਜਾਂਦਾ ਹੈ। ਇਸ ਸਾਕੇ ਵਿਚ 260 ਤੋਂ ਵੱਧ ਸਿੱਖ ਮਾਰੇ ਗਏ ਸਨ।

Vandana

This news is Content Editor Vandana