ਪਾਕਿ ਸੰਸਦ ''ਚ ਮਿਲੇ ਚੀਨੀ ਜਾਸੂਸੀ ਕੈਮਰੇ, ਸੈਨੇਟ ''ਚ ਭਾਰੀ ਹੰਗਾਮਾ

03/13/2021 11:14:42 PM

ਇਸਲਾਮਾਬਾਦ-ਪਾਕਿਸਤਾਨ 'ਚ ਸੈਨੇਟ ਦੀ ਚੋਣ ਸ਼ੁਰੂ ਹੋਈ ਜਿਸ 'ਚ ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਸੰਸਦ ਦੇ ਉੱਚ ਸਦਨ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਦੀ ਚੋਣ ਲਈ ਬਣਾਏ ਗਏ ਪੋਲਿੰਗ ਬੂਥਾਂ 'ਤੇ ਜਾਸੂਸੀ ਕੈਮਰੇ ਲਾਏ ਗਏ। ਇਨ੍ਹਾਂ ਪੋਲਿੰਗ ਬੂਥਾਂ 'ਤੇ ਸੈਨੇਟਰ ਵੋਟ ਪਾਉਣਗੇ। ਸੈਨੇਟ ਲਈ ਚੋਣ ਤਿੰਨ ਮਾਰਚ ਨੂੰ ਹੋਈਆਂ ਸਨ। 48 ਚੁਣੇ ਗਏ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਗੁਪਤ ਬੈਲੇਟ ਪੇਪਰ ਰਾਹੀਂ ਚੇਅਰਮੈਨ ਅਤੇ ਉਪ-ਚੇਅਰਮੈਨ ਦੀ ਚੋਣ ਲਈ ਸੈਨੇਟ ਦੀ ਬੈਠਕ ਹੋ ਰਹੀ ਹੈ।

ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 9908 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਪਾਕਿਸਤਾਨ ਪੀਪੁਲਸ ਪਾਰਟੀ (ਪੀ.ਪੀ.ਪੀ.) ਦੇ ਸੈਨੇਟਰ ਮੁਸਤਫਾ ਨਵਾਜ਼ ਖੋਖਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੈਨੇਟਰ ਮੁਸਾਦਕ ਮਲਕ ਨੇ ਪੋਲਿੰਗ ਬੂਥਾਂ 'ਤੇ ਜਾਸੂਸੀ ਕੈਮਰੇ ਪਾਏ। ਮਲਿਕ ਨੇ ਟਵੀਟ ਕੀਤਾ, ਕੀ ਮਜ਼ਾਕ ਹੈ। ਸੈਨੇਟ ਪੋਲਿੰਗ ਬੂਥਾਂ 'ਤੇ ਗੁਪਤ ਅਤੇ ਲੁਕਾ ਕੇ ਕੈਮਰੇ ਲਾਏ ਗਏ ਹਨ। ਲੋਕਤੰਤਰ ਲਈ ਇਨਾਂ ਸਾਰਾ ਕੁਝ। ਇਕ ਅਖਬਾਰ ਮੁਤਾਬਕ ਉਨ੍ਹਾਂ ਨੇ ਪੋਲਿੰਗ ਬੂਥਾਂ ਦੇ ਅੰਦਰ ਇਕ ਹੋਰ ਲੁਕਾਇਆ ਹੋਇਆ ਉਪਕਰਣ ਪਾਇਆ। ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਇਹ ਜਾਂਚ ਕੀਤੀ ਜਾਵੇ ਕਿ ਸੈਨੇਟ 'ਤੇ ਕਿਸ ਦਾ ਕੰਟਰੋਲ ਹੈ। ਖਬਰ 'ਚ ਕਿਹਾ ਗਿਆ ਹੈ ਕਿ ਵਿਰੋਧ ਤੋਂ ਬਾਅਦ ਪੀਠਾਸੀਨ ਅਧਿਕਾਰੀ ਨੇ ਪੋਲਿੰਗ ਬੂਥ ਬਦਲਣ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ -ਕਜ਼ਾਕਿਸਤਾਨ 'ਚ ਦੁਰਘਟਨਾਗ੍ਰਸਤ ਹੋਇਆ ਜਹਾਜ਼, 4 ਦੀ ਮੌਤ ਤੇ 2 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar