ਪਾਕਿਸਤਾਨੀ ਰੁਪਿਆ 164 ''ਤੇ ਪੁੱਜਾ, ਇਮਰਾਨ ਦੇ ਵੱਸੋਂ ਬਾਹਰੇ ਹੋਏ ਹਾਲਾਤ

06/27/2019 2:15:53 AM

ਕਰਾਚੀ-ਪਾਕਿਸਤਾਨ ਦੀ ਅਰਥਵਿਵਸਥਾ ਨਿੱਤ ਦਿਨ ਨਵੀਂ ਮੁਸੀਬਤ ਵਿਚ ਫਸਦੀ ਜਾ ਰਹੀ ਹੈ। ਅਮਰੀਕੀ ਡਾਲਰ ਦੀ ਤੁਲਨਾ ਵਿਚ ਪਾਕਿਸਤਾਨੀ ਰੁਪਿਆ ਬੁੱਧਵਾਰ ਨੂੰ 164 ਤੱਕ ਚਲਾ ਗਿਆ। ਅਜਿਹਾ ਇੰਟਰ ਬੈਂਕਿੰਗ ਟਰੇਡ ਵਿਚ ਹੋਇਆ ਹੈ। ਦੂਸਰੇ ਪਾਸੇ ਖੁੱਲ੍ਹੇ ਬਾਜ਼ਾਰ ਵਿਚ ਵੀ ਰੁਪਿਆ 160 ਤੋਂ ਟੱਪ ਗਿਆ ਹੈ। ਬੁੱਧਵਾਰ ਨੂੰ ਪਾਕਿਸਤਾਨੀ ਰੁਪਿਆ 1 ਡਾਲਰ ਦੀ ਤੁਲਨਾ 'ਚ 7.2 ਰੁਪਏ ਕਮਜ਼ੋਰ ਹੋਇਆ।

ਪਾਕਿਸਤਾਨ ਦੀ ਅਰਥ ਵਿਵਸਥਾ ਪਹਿਲਾਂ ਤੋਂ ਹੀ ਸੰਕਟ ਵਿਚ ਘਿਰੀ ਹੋਈ ਹੈ। ਅਜਿਹੇ ਵਿਚ ਰੁਪਏ 'ਚ ਜਾਰੀ ਗਿਰਾਵਟ ਨਾਲ ਸੰਕਟ ਹੋਰ ਵਧ ਗਿਆ ਹੈ। ਇਸ ਨਾਲ ਵਿੱਤੀ ਹਾਲਾਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੱਸ ਤੋਂ ਬਾਹਰ ਹੋ ਗਏ ਹਨ। ਰੁਪਿਆ ਇਤਿਹਾਸਕ ਤੌਰ 'ਤੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਓਧਰ ਪਾਕਿਸਤਾਨੀ ਰੁਪਏ ਵਿਚ ਆਈ ਗਿਰਾਵਟ ਕਾਰਣ ਭਾਰਤ ਵਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਫਾਇਦਾ ਹੋਵੇਗਾ। ਉਥੇ ਆਉਣ ਵਾਲੇ ਖਰਚ 'ਤੇ ਘੱਟ ਰੁਪਏ ਖਰਚਣੇ ਪੈਣਗੇ।

Karan Kumar

This news is Content Editor Karan Kumar