ਪਾਕਿਸਤਾਨ ਨੇ ਖਾਰਿਜ ਕੀਤੀ ''ਜਬਰਨ ਧਰਮ ਪਰਿਵਰਤਨ'' ''ਤੇ ਅਮਰੀਕੀ ਰਿਪੋਰਟ

06/30/2019 2:46:30 AM

ਇਸਲਾਮਾਬਾਦ – ਪਾਕਿਸਤਾਨ ਨੇ ਦੇਸ਼ 'ਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੀ ਹਾਲ ਹੀ ਦੀ ਅਮਰੀਕੀ ਰਿਪੋਰਟ ਖਾਰਿਜ ਕਰ ਦਿੱਤੀ ਹੈ ਅਤੇ ਇਸ ਨੂੰ 'ਅਣਉਚਿਤ' ਅਤੇ 'ਪੱਖਪਾਤੀ' ਕਰਾਰ ਦਿੱਤਾ ਹੈ। ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ ਸਬੰਧੀ ਅਮਰੀਕੀ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪਾਕਿਸਤਾਨ 'ਚ ਧਾਰਮਿਕ ਆਜ਼ਾਦੀ ਦੀ ਸਥਿਤੀ 2018 'ਚ ਆਮ ਤੌਰ 'ਤੇ ਨਾਂਹਪੱਖੀ ਪ੍ਰਵਿਰਤੀ ਵਾਲੀ ਰਹੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਾਲ ਦੌਰਾਨ ਕੱਟੜਵਾਦੀ ਸਮੂਹ ਅਤੇ ਖੁਦ ਨੂੰ ਸਮਾਜ ਦੇ ਠੇਕੇਦਾਰ ਕਹਿਣ ਵਾਲੇ ਘੱਟ ਗਿਣਤੀਆਂ ਖਿਲਾਫ ਭੇਦਭਾਵ ਅਤੇ ਹਮਲੇ ਕਰਦੇ ਰਹੇ, ਜਿਨ੍ਹਾਂ ਵਿਚ ਹਿੰਦੂ, ਈਸਾਈ, ਸਿੱਖ , ਅਹਿਮਦੀ ਅਤੇ ਸ਼ੀਆ ਮੁਸਲਮਾਨ ਸ਼ਾਮਲ ਹਨ। ਰਿਪੋਰਟ ਤੋਂ ਪਤਾ ਚਲਿਆ ਹੈ ਕਿ ਪਾਕਿਸਤਾਨ ਸਰਕਾਰ ਇਨ੍ਹਾਂ ਸਮੂਹਾਂ ਨੂੰ ਸੁਰੱਖਿਆ ਦੇਣ 'ਚ ਨਾਕਾਮ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਰਿਪੋਰਟ ਨੂੰ ਖਾਰਿਜ ਕਰ ਕੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਬਾਰੇ ਰਿਪੋਰਟ ਦਾ ਹਿੱਸਾ ਅਸੰਤੁਲਿਤ ਅਤੇ ਪੱਖਪਾਤੀ ਬਿਆਨਾਂ ਦਾ ਇਕ ਲੇਖ ਹੈ। ਪਾਕਿਸਤਾਨ ਅੰਦਰੂਨੀ ਮਾਮਲੇ 'ਤੇ ਟਿੱਪਣੀਆਂ ਦਾ ਸਮਰਥਨ ਕਰਨ ਵਾਲੀ ਅਜਿਹੀ ਰਾਸ਼ਟਰੀ ਰਿਪੋਰਟ ਨੂੰ ਅਸਵੀਕਾਰ ਕਰਦਾ ਹੈ।

Khushdeep Jassi

This news is Content Editor Khushdeep Jassi