ਪਾਕਿ-ਚੀਨ ਸੰਯੁਕਤ ਬਿਆਨ ''ਤੇ ਭਾਰਤ ਦੇ ਬਿਆਨ ਨੂੰ ਪਾਕਿਸਤਾਨ ਨੇ ਕੀਤਾ ਖਾਰਿਜ

02/11/2022 2:13:40 AM

ਇਸਲਾਮਾਬਾਦ-ਪਾਕਿਸਤਾਨ ਨੇ ਇਸ ਹਫ਼ਤੇ ਆਪਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਚੀਨ ਯਾਤਰਾ ਦੇ ਆਖ਼ਿਰ 'ਚ ਜਾਰੀ ਪਾਕਿਸਤਾਨ-ਚੀਨ ਸੰਯੁਕਤ ਬਿਆਨ 'ਤੇ ਭਾਰਤ ਦੇ ਇਤਰਾਜ ਨੂੰ ਅਣਚਾਹਾ ਸਮਝੌਤਾ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਇਸ ਨੂੰ ਖਾਰਿਜ ਕਰ ਦਿੱਤਾ। ਦੱਸਣਯੋਗ ਹੈ ਕਿ ਭਾਰਤ ਨੇ ਸੰਯੁਕਤ ਬਿਆਨ 'ਚ ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਮਸ਼ੀਰ (ਪੀ.ਓ.ਕੇ.) ਤੋਂ ਹੋ ਕੇ ਲੰਘਣ ਵਾਲੇ ਇਕ ਆਰਥਿਕ ਗਲਿਆਰੇ ਦੇ ਜ਼ਿਕਰ ਨੂੰ ਬੁੱਧਵਾਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, ਕਬੱਡੀ ਖਿਡਾਰੀ ਸਮੇਤ ਰਿਟਾਇਰਡ DSP ਗ੍ਰਿਫ਼ਤਾਰ

ਨਵੀਂ ਦਿੱਲੀ ਨੇ ਕਿਹਾ ਸੀ ਕਿ ਖੇਤਰ ਅਤੇ ਕੇਂਦਰਿਤ ਸ਼ਾਸਿਤ ਪ੍ਰਦੇਸ਼ ਲੱਦਾਖ, ਭਾਰਤ ਦਾ ਅਨਿੱਖੜਵਾਂ  ਤੇ ਅਟੁੱਟ ਹਿੱਸਾ ਸਨ, ਹਨ ਅਤੇ ਸਦਾ ਰਹਿਣਗੇ। ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਦੇ ਸੰਦਰਭ 'ਚ ਨਵੀਂ ਦਿੱਲੀ 'ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਇਨ੍ਹਾਂ ਪ੍ਰੋਜੈਕਟਾਂ 'ਤੇ ਆਪਣੀਆਂ ਚਿੰਤਾਵਾਂ ਤੋਂ ਲਗਾਤਾਰ ਹੀ ਚੀਨ ਅਤੇ ਪਾਕਿਸਤਾਨ ਨੂੰ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੇ ਜ਼ਿਕਰ ਨੂੰ ਖਾਰਿਜ ਕੀਤਾ ਹੈ ਅਤੇ ਸਾਡਾ ਰੁਖ਼ ਚੀਨ ਅਤੇ ਪਾਕਿਸਤਾਨ ਨੂੰ ਚੰਗੀ ਤਰ੍ਹਾਂ ਪਤਾ ਹੈ। ਇਸ ਮਾਮਲੇ 'ਚ  ਵੀ ਅਸੀਂ ਸੰਯੁਕਤ ਬਿਆਨ 'ਚ ਜੰਮੂ-ਕਸ਼ਮੀਰ ਦੇ ਜ਼ਿਕਰ ਨੂੰ ਖਾਿਰਜ ਕਰਦੇ ਹਾਂ। 

ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਦੀ ਮਾਰ, 40 ਸਾਲ ਦੇ ਨਵੇਂ ਉੱਚ ਪੱਧਰ 'ਤੇ ਪਹੁੰਚਣ ਦਾ ਅਨੁਮਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar