ਪਾਕਿਸਤਾਨ ਨੇ ਮਾਰੇ ਗਏ 2 ਚੀਨੀ ਅਧਿਆਪਕਾਂ ਦੀ ਕੀਤੀ ਪਛਾਣ

06/12/2017 9:45:16 PM

ਇਸਲਾਮਾਬਾਦ — ਪਾਕਿਸਤਾਨ 'ਚ ਪਿਛਲੇ ਮਹੀਨੇ ਜਿਨ੍ਹਾਂ 2 ਚੀਨੀ ਨਾਗਰਿਕਾਂ ਨੂੰ ਅਗਵਾਹ ਕੀਤੇ ਜਾਣ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀ ਪਛਾਣ ਧਾਰਮਿਕ ਅਧਿਆਪਕ ਦੇ ਤੌਰ 'ਚ ਕੀਤੀ ਗਈ ਹੈ ਅਤੇ ਇਹ ਦੋਵੇਂ ਵੀਜ਼ਾ ਮਿਆਦ ਦੀ ਉਲੰਘਣਾ ਕਰਕੇ ਇਥੇ ਆਏ ਸਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹ ਪੇਸ਼ੇ ਤੋਂ ਅਧਿਆਪਕ ਹਨ ਪਰ ਹੁਣ ਉਨ੍ਹਾਂ ਦੀ ਪਛਾਣ ਧਾਰਮਿਕ ਅਧਿਆਪਕ ਦੇ ਰੂਪ 'ਚ ਕੀਤੀ ਗਈ ਹੈ। ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਦੀ ਪਛਾਣ ਲੀ ਜ਼ਿੰਗ ਯਾਂਗ (24) ਅਤੇ ਮੇਂਗ ਲੀ ਸੀ (26) ਦੇ ਰੂਪ 'ਚ ਕੀਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਦੋਵੇਂ ਇਕ ਕੋਰੀਆਈ ਨਾਗਰਿਕ ਤੋਂ ਉਰਦੂ ਸਿੱਖਣ ਦਾ ਦਾਅਵਾ ਕਰ ਰਹੇ ਸਨ। ਜਦਕਿ ਅਸਲ 'ਚ ਉਹ ਧਾਰਮਿਕ ਅਧਿਆਪਕ ਸਨ। ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਉਹ ਕਿਸ ਤਰ੍ਹਾਂ ਦੇ ਉਪਦੇਸ਼ ਸਬੰਧੀ ਗਤੀਵਿਧੀਆਂ 'ਚ ਸ਼ਾਮਲ ਸਨ। ਇਨ੍ਹਾਂ ਦੋਹਾਂ ਦਾ ਬਲੋਚਿਸਤਾਨ ਜ਼ਿਲੇ ਦੀ ਰਾਜਧਾਨੀ ਕਵੇਟਾ ਤੋਂ 24 ਮਈ ਨੂੰ ਅਗਵਾਹ ਕਰ ਲਿਆ ਗਿਆ ਸੀ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਹੱਤਿਆ ਇਸਲਾਮਕ ਸਟੇਟ ਨੇ ਕੀਤੀ ਸੀ।