ਜੈਸ਼ ਦੇ ਜਿਹਾਦੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੱਸਿਆ ਸੱਚ, ਵੀਡੀਓ

06/25/2019 4:49:46 PM

ਇਸਲਾਮਾਬਾਦ (ਬਿਊਰੋ)— ਭਾਰਤ ਵੱਲੋਂ ਬਾਲਾਕੋਟ ਵਿਚ ਕੀਤੀ ਏਅਰ ਸਟ੍ਰਾਈਕ ਦੇ ਬਾਅਦ ਤੋਂ ਹੀ ਪਾਕਿਸਤਾਨ ਦਾਅਵਾ ਕਰ ਰਿਹਾ ਸੀ ਕਿ ਉੱਥੇ ਕੋਈ ਅੱਤਵਾਦੀ ਕੈਂਪ ਨਹੀਂ ਸੀ। ਸਰਕਾਰ ਦੇ ਇਸ ਬਿਆਨ ਦੀ ਪੋਲ ਉਸ ਦੇ ਇਕ ਨਾਗਰਿਕ ਨੇ ਖੋਲ੍ਹ ਦਿੱਤੀ ਹੈ। ਰਾਣਾ ਜਾਵੇਦ ਜੋ ਪਾਕਿਸਤਾਨੀ ਫੌਜ ਨਾਲ ਜੁੜੇ ਸਨ, ਉਨ੍ਹਾਂ ਨੇ ਬੀਤੇ ਦਿਨੀਂ ਖੁਦਕੁਸ਼ੀ ਕਰ ਲਈ। ਜਾਵੇਦ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ 'ਤੇ ਲਾਈਵ ਵੀਡੀਓ ਅਪਲੋਡ ਕੀਤਾ। ਇਸ ਵੀਡੀਓ ਵਿਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਾਕਿਸਤਾਨੀ ਫੌਜ ਨੌਜਵਾਨਾਂ ਨੂੰ ਜੇਹਾਦ ਲਈ ਉਕਸਾਉਂਦੀ ਹੈ ਅਤੇ ਕਿਵੇਂ ਭਾਰਤ ਸਮੇਤ ਦੁਨੀਆ ਭਰ ਵਿਚ ਅੱਤਵਾਦ ਫੈਲਾਉਣ ਵਿਚ ਸ਼ਾਮਲ ਹੈ।

ਜਾਵੇਦ ਨੇ ਆਪਣੇ ਵੀਡੀਓ ਵਿਚ ਉਸੇ ਬਾਲਾਕੋਟ ਦਾ ਜ਼ਿਕਰ ਕੀਤਾ ਹੈ ਕਿ ਜਿੱਥੇ 26 ਫਰਵਰੀ ਨੂੰ ਇੰਡੀਅਨ ਏਅਰ ਫੋਰਸ (ਆਈ.ਏ.ਐੱਫ.) ਨੇ ਏਅਰ ਸਟ੍ਰਾਈਕ ਕੀਤੀ ਸੀ। ਜਾਵੇਦ ਨੇ ਵੀਡੀਓ ਵਿਚ ਦੱਸਿਆ ਕਿ ਬਾਲਾਕੋਟ ਵਿਚ ਜੈਸ਼ ਦਾ ਟਰੇਨਿੰਗ ਸੈਂਟਰ ਹੋਇਆ ਕਰਦਾ ਸੀ ਅਤੇ ਇੱਥੇ ਹਰ ਪਲ ਫੌਜ ਤਾਇਨਾਤ ਰਹਿੰਦੀ ਸੀ। ਇਸੇ ਟਰੇਨਿੰਗ ਕੈਂਪ ਵਿਚ ਅੱਤਵਾਦੀਆਂ ਨੂੰ ਟਰੇਨਿੰਗ ਦੇ ਕੇ ਭਾਰਤ ਸਮੇਤ ਹੋਰ ਥਾਵਾਂ 'ਤੇ ਭੇਜਿਆ ਜਾਂਦਾ ਸੀ। 

ਜਾਵੇਦ ਆਪਣੇ ਪਿਤਾ ਦੇ ਕਹਿਣ 'ਤੇ ਮੁੱਖਧਾਰਾ ਨਾਲ ਜੁੜੇ। ਉਨ੍ਹਾਂ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੱਸਿਆ ਕਿ ਪਾਕਿਸਤਾਨੀ ਫੌਜ ਹੀ ਉਨ੍ਹਾਂ ਨੂੰ ਉੱਥੇ ਲੈ ਕੇ ਗਈ ਸੀ। ਉਸ ਦੇ ਕਹਿਣ 'ਤੇ ਉਹ ਜੇਹਾਦ ਨਾਲ ਜੁੜਿਆ ਸੀ ਪਰ ਪਿਤਾ ਦੇ ਸਮਝਾਉਣ 'ਤੇ ਉਹ ਅੱਤਵਾਦ ਦਾ ਸਾਥ ਛੱਡ ਕੇ ਮੁੱਖਧਾਰਾ ਵਿਚ ਆਏ ਅਤੇ ਦੁਬਾਰਾ ਪਾਕਿਸਤਾਨੀ ਫੌਜ ਵਿਚ ਸ਼ਾਮਲ ਹੋਏ। ਜਾਵੇਦ ਨੇ ਮਰਨ ਤੋਂ ਪਹਿਲਾਂ ਪਾਕਿਸਤਾਨ ਫੌਜ ਵੱਲੋਂ ਉਨ੍ਹਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਜਾਵੇਦ ਮੁਤਾਬਕ,''ਪਾਕਿਸਤਾਨੀ ਫੌਜ ਇਸਲਾਮ ਦੇ ਨਾਮ 'ਤੇ ਜ਼ਹਿਰ ਫੈਲਾ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਦੁਨੀਆ ਦੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਅੰਤਰਰਾਸ਼ਟਰੀ ਬਿਰਾਦਰੀ ਪਾਕਿਸਤਾਨ ਵਿਚ ਲੋਕਤੰਤਰ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਕਰੇ।''

Vandana

This news is Content Editor Vandana