ਪਾਕਿ ਨੇ ਜਹਾਜ਼ਾਂ ''ਚ ਨਸਵਾਰ ਲਿਜਾਣ ''ਤੇ ਲਾਈ ਪਾਬੰਦੀ

07/01/2019 10:29:04 PM

ਇਸਲਾਮਾਬਾਦ - ਪਾਕਿਸਤਾਨ ਐਵੀਏਸ਼ਨ ਅਥਾਰਟੀ ਨੇ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਜਹਾਜ਼ਾਂ 'ਚ ਨਸ਼ੀਲੇ ਪਦਾਰਥ ਨਸਵਾਰ ਲਿਜਾਣ 'ਤੇ ਸੋਮਵਾਰ ਨੂੰ ਰੋਕ ਲਾ ਦਿੱਤੀ ਗਈ। ਨਾਗਰ ਐਵੀਏਸ਼ਨ ਅਥਾਰਟੀ (ਸੀ. ਏ. ਏ.) ਨੇ ਇਸ ਨੂੰ ਸਖਤ ਅਪਰਾਧ ਦੀ ਸ਼੍ਰੇਣੀ 'ਚ ਰੱਖਿਆ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਮੱਧ ਪੂਰਬ ਦੇ ਕਈ ਦੇਸ਼ਾਂ ਨੇ ਨਸਵਾਰ 'ਤੇ ਰੋਕ ਲਾਉਂਦੇ ਹੋਏ ਇਸ ਨੂੰ ਨਾਰਕੋਟਿਕਸ ਦੀ ਕਲਾਸ 'ਚ ਰੱਖਿਆ ਹੈ।
ਸੀ. ਏ. ਏ. ਦੇ ਇਕ ਬਿਆਨ ਮੁਤਾਬਕ ਨਸਵਾਰ ਲਿਜਾਣਾ ਅਪਰਾਧ ਹੈ ਅਤੇ ਯਾਤਰੀਆਂ ਦੇ ਸਮਾਨ 'ਚ ਇਸ ਦੀ ਮਾਤਰਾ ਪਾਏ ਜਾਣ 'ਤੇ ਕਾਰਵਾਈ ਕੀਤੀ ਜਾਵੇਗੀ। ਨਸਵਾਰ 'ਤੇ ਰੋਕ ਦੇ ਬਾਰੇ 'ਚ ਦੇਸ਼ ਭਰ ਦੇ ਸਾਰੀ ਹਵਾਈ ਅੱਡਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਉੱਤਰ-ਪੱਛਮੀ ਇਲਾਕੇ 'ਚ ਨਸਵਾਰ ਦੀ ਬਹੁਤ ਮੰਗ ਹੈ। ਇਨਾਂ ਇਲਾਕਿਆਂ 'ਚ ਔਰਤਾਂ ਅਤੇ ਮਰਦ ਇਸ ਦਾ ਇਸਤੇਮਾਲ ਕਰਦੇ ਹਨ।

Khushdeep Jassi

This news is Content Editor Khushdeep Jassi