ਅਮਰੀਕੀ ਦੌਰੇ ''ਚ ਰਾਸ਼ਟਰਪਤੀ ਟਰੰਪ ਨੂੰ ਦੋ ਵਾਰ ਮਿਲਣਗੇ ਇਮਰਾਨ ਖਾਨ

09/13/2019 3:33:17 PM

ਇਸਲਾਮਾਬਾਦ— ਸੰਯੁਕਤ ਰਾਸ਼ਟਰ ਮਹਾਸਭਾ ਦੇ ਪਹਿਲੇ ਸੈਸ਼ਨ 'ਚ ਹਿੱਸਾ ਲੈਣ ਲਈ ਇਸ ਮਹਿਨੇ ਦੇ ਅਖੀਰ 'ਚ ਅਮਰੀਕਾ ਜਾ ਰਹੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਦੋ ਵਾਰ ਮੁਲਾਕਾਤ ਦਾ ਮੌਕਾ ਮਿਲ ਸਕਦਾ ਹੈ। ਸਥਾਨਕ ਮੀਡੀਆ 'ਚ ਇਹ ਗੱਲ ਕਹੀ ਗਈ ਹੈ।

ਜਿਓ ਨਿਊਜ਼ ਦੀ ਖਬਰ 'ਚ ਕਿਹਾ ਗਿਆ ਹੈ ਕਿ ਖਾਨ ਦੇ ਪ੍ਰੋਗਰਾਮ ਮੁਤਾਬਕ ਦੋਵਾਂ ਨੇਤਾਵਾਂ ਦੇ ਵਿਚਾਲੇ ਪਹਿਲੀ ਮੁਲਾਕਾਤ ਦੁਪਹਿਰ ਦੇ ਭੋਜਨ 'ਤੇ ਹੋਵੇਗੀ ਜਦਕਿ ਦੂਜੀ ਮੁਲਾਕਾਤ ਚਾਹ 'ਤੇ ਹੋਵੇਗੀ। ਖਬਰ 'ਚ ਕਿਹਾ ਗਿਆ ਹੈ ਕਿ ਅਮਰੀਕੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦੀਆਂ ਹੋਣ ਵਾਲੀਆਂ ਬੈਠਕਾਂ ਦੇ ਪ੍ਰੋਗਰਾਮ ਨੂੰ ਆਖਰੀ ਰੂਪ ਦੇ ਦਿੱਤਾ ਗਿਆ ਹੈ। ਖਾਨ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ 'ਚ ਹਿੱਸਾ ਲੈਣ ਲਈ 21 ਸਤੰਬਰ ਨੂੰ ਨਿਊਯਾਰਕ ਪਹੁੰਚਣਗੇ। ਉਹ 27 ਸਤੰਬਰ ਨੂੰ ਯੂ.ਐੱਨ.ਜੀ.ਏ. ਨੂੰ ਸੰਬੋਧਿਤ ਕਰਨਗੇ। ਅਗਸਤ 2018 'ਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਯੂ.ਐੱਨ.ਜੀ.ਏ. ਸੈਸ਼ਨ ਹੋਵੇਗਾ। ਉਹ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਨੂੰ ਭਾਰਤ ਵਲੋਂ 5 ਅਗਸਤ ਨੂੰ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਕਸ਼ਮੀਰ ਦੀ ਕਥਿਤ ਤੌਰ 'ਤੇ ਤਣਾਅਪੂਰਨ ਸਥਿਤੀ ਤੋਂ ਜਾਣੂ ਕਰਵਾਉਣਗੇ। ਖਾਨ ਦੀ ਇਹ ਦੂਜੀ ਅਮਰੀਕੀ ਯਾਤਰਾ ਹੋਵੇਗੀ।

ਜੁਲਾਈ 'ਚ ਖਾਨ ਨੇ ਟਰੰਪ ਦੇ ਨਾਲ ਇਕ ਬੈਠਕ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਿਚੋਲਗੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਟਰੰਪ ਨੇ ਉਦੋਂ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਲਈ ਕਿਹਾ ਸੀ। ਹਾਲਾਂਕਿ ਭਾਰਤ ਸਰਕਾਰ ਨੇ ਰਾਸ਼ਟਰਪਤੀ ਟਰੰਪ ਦੇ ਹੈਰਾਨੀਜਨਕ ਦਾਅਵੇ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਤੇ ਸੂਬੇ ਨੂੰ ਦੋ ਕੇਂਦਰਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ। ਇਸ ਫੈਸਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਹੋਰ ਵਧ ਗਿਆ। ਫੈਸਲੇ 'ਤੇ ਪਾਕਿਸਤਾਨ ਨੇ ਸਖਤ ਪ੍ਰਤੀਕਿਰਿਆ ਵਿਅਕਤ ਕੀਤੀ ਸੀ। ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਰੂਪ ਨਾਲ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਪਾਕਿਸਤਾਨ ਨੂੰ ਸੱਚਾਈ ਸਵਿਕਾਰ ਕਰਨੀ ਚਾਹੀਦੀ ਹੈ।

Baljit Singh

This news is Content Editor Baljit Singh