ਪਾਕਿ 'ਚ ਇਕ ਹੋਰ ਮੰਤਰੀ ਕੋਰੋਨਾ ਪਾਜ਼ੇਟਿਵ, ਸਰਕਾਰ ਤਾਲਾਬੰਦੀ ਕਰੇਗੀ ਸਖਤ

05/31/2020 12:30:46 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਰੋਨਾਵਾਇਕਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇੱਥੇ 69 ਹਜ਼ਾਰ ਤੋਂ ਵਧੇਰੇ ਲੋਕ ਵਾਇਰਸ ਨਾਲ ਪੀੜਤ ਹਨ। ਉੱਥੇ ਦੇਸ਼ ਵਿਚ ਮੰਤਰੀ ਵੀ ਵਾਇਰਸ ਦੀ ਚਪੇਟ ਵਿਚ ਆ ਰਹੇ ਹਨ। ਸ਼ਨੀਵਾਰ ਨੂੰ ਨਾਰਕੋਟਿਕਸ ਕੰਟਰੋਲ ਦੇ ਰਾਜ ਮੰਤਰੀ ਸ਼ਹਿਰੀਆਰ ਅਫਰੀਦੀ ਕੋਰੋਨਾ ਪਾਜ਼ੇਟਿਵ ਪਾਏ ਗਏ। ਉਹਨਾਂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਅਫਰੀਦੀ ਨੇ ਟਵੀਟ ਕੀਤਾ ਕਿ ਮੈਂ ਕੋਵਿਡ-19 ਨਾਲ ਇਨਫੈਕਟਿਡ ਪਾਇਆ ਗਿਆ ਹਾਂ ਅਤੇ ਮੈਂ ਸਾਵਧਾਨੀ ਦੇ ਤੌਰ 'ਤੇ ਖੁਦ ਨੂੰ ਘਰ ਵਿਚ ਕਆਰੰਟੀਨ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਦੁਆਵਾਂ ਅਤੇ ਪ੍ਰਾਰਥਨਾਵਾਂ ਦੀ ਲੋੜ ਹੈ। ਮੈਂ ਉੱਪਰ ਵਾਲੇ ਅੱਗੇ ਦੁਆ ਕਰਦਾ ਹਾਂ ਕਿ ਉਹ ਮੇਰੇ ਦੇਸ਼ ਦੇ ਨਾਗਰਿਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ। 

ਸ਼ਹਿਰੀਆਰ ਅਫਰੀਦੀ ਦੇ ਪਾਜ਼ੇਟਿਵ ਹੋਣ ਦੀ ਖਬਰ ਤੋਂ ਪਹਿਲਾਂ ਵੀ ਦੇਸ਼ ਦੇ ਕਈ ਨੇਤਾ ਇਸ ਵਾਇਰਸ ਦੀ ਚਪੇਟ ਵਿਚ ਆਏ ਸਨ। ਅਫਰੀਦੀ ਦੇ ਇਨਫੈਕਟਿਡ ਹੋਣ ਤੋਂ ਪਹਿਲਾਂ ਸਿੰਧ ਦੇ ਗਵਰਨਰ ਇਮਰਾਨ ਇਸਮਾਈਲ ਅਤੇ ਨੈਸ਼ਨਲ ਅਸੈਂਬਲੀ ਸਪੀਕਰ ਅਸਰ ਕੈਸਰ ਕੋਵਿਡ-19 ਨਾਲ ਪੀੜਤ ਪਾਏ ਗਏ ਸਨ। ਭਾਵੇਂਕਿ ਦੋਵੇਂ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

ਸਰਕਾਰ ਸਖਤ ਕਰ ਸਕਦੀ ਹੈ ਤਾਲਾਬੰਦੀ
ਦੂਜੇ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਰਾਸ਼ਟਰੀ ਤਾਲਮੇਲ ਕਮੇਟੀ ਦੇ ਬੈਠਕ ਬੁਲਾਈ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਵਿਚ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਸਖਤ ਲਾਕਡਾਊਨ ਦਾ ਫੈਸਲਾ ਕਰ ਸਕਦੀ ਹੈ। ਬੈਠਕ ਵਿਚ ਇਸੇ ਮੁੱਦੇ 'ਤੇ ਚਰਚਾ ਹੋ ਸਕਦੀ ਹੈ।

ਇੱਥੇ ਦੱਸ ਦਈਏ ਕਿ ਪਾਕਿਸਤਾਨ ਸਰਕਾਰ ਨੇ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਦੇ ਵਿਚ 9 ਮਈ ਨੂੰ ਤਾਲਾਬੰਦੀ ਵਿਚ ਰਿਆਇਤ ਦਿਤੀ ਸੀ। ਸਰਕਾਰ ਨੇ ਅਰਥਵਿਵਸਥਾ ਨੂੰ ਗਤੀ ਦੇਣ ਦੇ ਲਈ ਹਫਤੇ ਵਿਚ 5 ਦਿਨਾਂ ਤੱਕ ਨਿਰਮਾਣ ਕੰਮ ਸੰਬੰਧੀ ਉਦਯੋਗ ਅਤੇ ਸ਼ਾਪਿੰਗ ਮਾਲ ਸੈਂਟਰ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਉੱਥੇ ਪਾਕਿਸਤਾਨ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 69,486 ਹੋ ਚੁੱਕੀ ਹੈ ਜਦਕਿ ਦੇਸ਼ ਵਿਚ ਹੁਣ ਤੱਕ 1483 ਲੋਕਾਂ ਦੀ ਮੌਤ ਹੋ ਚੁੱਕੀ ਹੈ।

Vandana

This news is Content Editor Vandana