ਪਾਕਿ ਨੇ 10 ਦਿਨ ''ਚ ਹੀ ਟਿਕਟੌਕ ''ਤੇ ਲੱਗੀ ਪਾਬੰਦੀ ਹਟਾਈ

10/21/2020 1:01:32 AM

ਕਰਾਚੀ - ਟਿਕਟੌਕ ਦੇ ਵੀਡੀਓ ਦੀ ਤਰ੍ਹਾਂ ਪਾਕਿਸਤਾਨ ਦਾ ਚੀਨੀ ਐਪ 'ਤੇ ਲਗਾਈ ਗਈ ਪਾਬੰਦੀ ਵੀ ਜ਼ਿਆਦਾ ਦੇਰ ਨਹੀਂ ਚੱਲੀ। ਪਾਕਿਸਤਾਨ ਦੀ ਸਰਕਾਰ ਨੇ ਟਿਕਟੌਕ 'ਤੇ ਪਾਬੰਦੀ ਲਗਾਉਣ ਦੇ 10 ਦਿਨ ਬਾਅਦ ਹੀ ਆਪਣਾ ਫੈਸਲਾ ਵਾਪਸ ਲੈ ਲਿਆ ਹੈ।

ਪਾਕਿਸਤਾਨ ਦੀ ਟੈਲਿਕੰਮਿਉਨਿਕੇਸ਼ਨ ਅਥਾਰਿਟੀ ਨੇ ਸੋਮਵਾਰ ਨੂੰ ਜਾਰੀ ਕੀਤੇ ਬਿਆਨ 'ਚ ਦੱਸਿਆ ਕਿ ਉਹ ਟਿਕਟੌਕ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਵਾਪਸ ਲੈ ਰਹੀ ਹੈ। ਅਥਾਰਿਟੀ ਨੇ ਕਿਹਾ ਕਿ ਚੀਨੀ ਐਪ ਨੇ ਪਾਕਿਸਤਾਨ ਦੇ ਨਿਯਮਾਂ ਮੁਤਾਬਕ ਅਸ਼ਲੀਲ ਕੰਟੈਂਟ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਦਾ ਵਾਅਦਾ ਕੀਤਾ ਹੈ। ਪਾਕਿਸਤਾਨ ਦੀ ਰੈਗੂਲੇਟਰੀ ਬਾਡੀ ਨੇ ਸੋਸ਼ਲ ਮੀਡੀਆ 'ਤੇ ਕਿਹਾ, ਟਿਕਟੌਕ ਦੇ ਪ੍ਰਬੰਧਨ ਵੱਲੋਂ ਅਸ਼ਲੀਲ ਕੰਟੈਂਟ ਪੋਸਟ ਕਰਨ ਵਾਲੇ ਸਾਰੇ ਅਕਾਉਂਟ ਨੂੰ ਬਲਾਕ ਕਰਨ ਦੇ ਵਾਅਦੇ ਤੋਂ ਬਾਅਦ ਇਸ ਤੋਂ ਪਾਬੰਦੀ ਹਟਾਈ ਜਾ ਰਿਹਾ ਹੈ।

ਟਿਕਟੌਕ ਨੂੰ ਕਈ ਦੇਸ਼ਾਂ 'ਚ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਨੇ ਸਭ ਤੋਂ ਪਹਿਲਾਂ ਚੀਨੀ ਐਪ 'ਤੇ ਪਾਬੰਦੀ ਲਗਾਈ ਸੀ। ਇਹ ਚੀਨੀ ਕੰਪਨੀ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਸੀ ਕਿਉਂਕਿ ਭਾਰਤ ਐਪ ਲਈ ਇੱਕ ਵੱਡਾ ਬਾਜ਼ਾਰ ਸੀ। ਅਮਰੀਕਾ 'ਚ ਟਰੰਪ ਪ੍ਰਸ਼ਾਸਨ ਵੀ ਰਾਸ਼ਟਰੀ ਸੁਰੱਖਿਆ ਅਤੇ ਡਾਟਾ ਲੀਕ ਹੋਣ ਦੀਆਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਇਸ ਐਪ ਨੂੰ ਬੈਨ ਕਰਨ ਦੀ ਲੜਾਈ ਸੁਪਰੀਮ ਕੋਰਟ 'ਚ ਲੜ ਰਿਹਾ ਹੈ। ਹਾਲਾਂਕਿ, ਅਮਰੀਕੀ ਮੁਨਸਫ਼ ਨੇ ਸਤੰਬਰ ਮਹੀਨੇ 'ਚ ਕਿਹਾ ਸੀ ਕਿ ਟਰੰਪ ਐਪ ਸਟੋਰਸ ਤੋਂ ਐਪ ਨੂੰ ਹਟਾਉਣ ਲਈ ਦਬਾਅ ਨਹੀਂ ਬਣਾ ਸਕਦੇ ਹਨ।

Inder Prajapati

This news is Content Editor Inder Prajapati