ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਕਰਤਾਰਪੁਰ ਕੋਰੀਡੋਰ ਬੈਠਕ ਖਤਮ

07/14/2019 2:59:06 PM

ਇਸਲਾਮਾਬਾਦ (ਬਿਊਰੋ)— ਕਰਤਾਰਪੁਰ ਕੋਰੀਡੋਰ ਨੂੰ ਲੈ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਦੂਜੇ ਦੌਰ ਦੀ ਵਾਰਤਾ ਅੱਜ ਭਾਵ 14 ਜੁਲਾਈ ਨੂੰ ਹੋਈ। ਇਹ ਬੈਠਕ ਵਾਹਗਾ ਬਾਰਡਰ 'ਤੇ ਹੋਈ। ਇਸ ਵਿਚ ਕੋਰੀਡੋਰ 'ਤੇ ਜਾਰੀ ਗਤੀਰੋਧ ਨੂੰ ਦੂਰ ਕਰਨ ਦੀ ਰਣਨੀਤੀ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਭਾਰਤ ਨੇ ਪਾਕਿਸਤਾਨ ਸਾਹਮਣੇ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਯਾਤਰਾ ਦੀ ਮੰਗ ਰੱਖੀ। ਸੂਤਰਾਂ ਮੁਤਾਬਕ ਯਾਤਰੀਆਂ ਦੇ ਆਉਣ-ਜਾਣ ਲਈ ਜ਼ਰੂਰੀ ਦਸਤਾਵੇਜ਼, ਯਾਤਰਾ ਲਈ ਇਜਾਜ਼ਤ ਪਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਬੈਠਕ ਦੇ ਏਜੰਡਾ ਵਿਚ ਰਹੀ। 

ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵੱਲੋਂ ਬਣਾਏ ਜਾ ਰਹੇ ਪੁਲ ਦਾ ਵੇਰਵਾ ਸਾਂਝਾ ਕੀਤਾ ਗਿਆ ਅਤੇ ਪਾਕਿਸਤਾਨ ਤੋਂ ਉਨ੍ਹਾਂ ਵੱਲੋਂ ਪੁਲ ਬਣਾਉਣ ਦੀ ਅਪੀਲ ਕੀਤੀ ਗਈ। ਇਹ ਹੜ੍ਹ ਸਬੰਧੀ ਚਿੰਤਾਵਾਂ ਨੂੰ ਦੂਰ ਕਰੇਗਾ ਅਤੇ ਤੀਰਥ ਯਾਤਰਾ ਯਕੀਨੀ ਕਰੇਗਾ। ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ 10,000 ਵਧੀਕ ਸ਼ਰਧਾਲੂਆਂ ਨੂੰ ਵਿਸ਼ੇਸ਼ ਮੌਕਿਆਂ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਨਾਲ ਹੀ ਸਿਰਫ ਭਾਰਤੀ ਸ਼ਰਧਾਲੂਆਂ ਨੂੰ ਹੀ ਨਹੀਂ ਸਗੋਂ ਓ.ਸੀ.ਆਈ. ਕਾਰਡ ਰੱਖਣ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਵੀ ਕਰਤਾਰਪੁਰ ਕੋਰੀਡੋਰ ਸਹੂਲਤ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਭਾਰਤ ਨੇ ਪਾਕਿਸਤਾਨ ਨੂੰ ਸ਼ਰਧਾਲੂਆਂ ਲਈ ਕੌਂਸਲਰ ਸੇਵਾ ਦੀ ਮੰਗ ਕੀਤੀ। ਭਾਰਤ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੀ ਗਲਤ ਵਰਤੋਂ ਨਾ ਹੋਵੇ। ਬੈਠਕ ਦੇ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਕਿ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਗੁਰਦੁਆਰੇ ਵਿਚ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। 

 

 

ਭਾਰਤ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪ੍ਰਾਜੈਕਟ ਨੂੰ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੱਕ ਪੂਰਾ ਕਰ ਲਿਆ ਜਾਵੇ।

ਚਰਚਾ ਵਿਚ ਸ਼ਿਰਕਤ ਕਰਨ ਲਈ ਭਾਰਤੀ ਵਫਦ ਸਵੇਰੇ ਵਾਹਗਾ ਬਾਰਡਰ ਪਹੁੰਚਿਆ।। ਭਾਰਤ ਨੇ ਪਾਕਿਸਤਾਨ ਸਾਹਮਣੇ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਯਾਤਰਾ ਦੀ ਮੰਗ ਰੱਖੀ ਹੈ।

 

ਮੀਡੀਆ ਨੂੰ ਸੰਬੋਧਿਤ ਕਰਦਿਆਂ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਨੂੰ ਸੰਚਾਲਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹ ਇਸ ਦਿਸ਼ਾ ਵਿਚ ਸਹਿਯੋਗ ਕਰ ਰਿਹਾ ਹੈ। ਕੋਰੀਡੋਰ ਦਾ ਨਿਰਮਾਣ ਕੰਮ 70 ਫੀਸਦੀ ਤੋਂ ਵੱਧ ਪੂਰਾ ਹੋ ਚੁੱਕਾ ਹੈ। ਅਸੀਂ ਆਸ ਕਰਦੇ ਹਾਂ ਕਿ ਅੱਜ ਸਹੀ ਦਿਸ਼ਾ ਵਿਚ ਚਰਚਾ ਹੋਵੇਗੀ।

ਵਾਹਗਾ ਬਾਰਡਰ 'ਤੇ ਭਾਰਤੀ ਵਫਦ ਦੀ ਅਗਵਾਈ ਕਰ ਰਹੇ ਐੱਸ.ਸੀ.ਐੱਲ. ਦਾਸ ਦਾ ਸਵਾਗਤ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਕੀਤਾ।


 

ਬੀਤੇ ਸਾਲ ਕਰਤਾਰਪੁਰ ਕੋਰੀਡੋਰ ਬਣਾਉਣ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਾਲੇ ਸਹਿਮਤੀ ਬਣੀ ਸੀ। ਬੈਠਕ ਦੇ ਬਾਅਦ ਦੋਹਾਂ ਦੇਸ਼ਾਂ ਦੇ ਅਧਿਕਾਰੀ ਵੱਖ-ਵੱਖ ਕਾਨਫਰੰਸ ਕਰਨਗੇ। ਇਸ ਬੈਠਕ ਵਿਚ ਭਾਰਤ ਵੱਲੋਂ ਸੰਯੁਕਤ ਸਕੱਤਰ ਐੱਸ.ਸੀ.ਐੱਲ. ਦਾਸ ਅਤੇ ਦੀਪਕ ਮਿੱਤਲ ਜਦਕਿ ਪਾਕਿਸਤਾਨ ਵੱਲੋਂ ਸਾਊਥ ਏਸ਼ੀਆ ਸਾਰਕ ਦੇ ਡਾਇਰੈਕਟਰ ਜਨਰਲ ਡਾਕਟਰ ਮੁਹੰਮਦ ਫੈਜ਼ਲ ਸ਼ਾਮਲ ਹੋਏ। ਬੈਠਕ ਵਿਚ ਕਰਤਾਰਪੁਰ ਤੀਰਥ ਯਾਤਰਾ ਦੀ ਰੂਪ ਰੇਖਾ 'ਤੇ ਚਰਚਾ ਦੇ ਇਲਾਵਾ ਟੈਕਸ, ਉੱਚ-ਤਕਨੀਕੀ ਨਿਗਰਾਨੀ (ਹਾਈਟੈਕ ਸਰਵੀਲਾਂਸ) ਅਤੇ ਹੋਰ ਮੁੱਦਿਆਂ 'ਤੇ ਚਰਚਾ ਹੋਈ।

Vandana

This news is Content Editor Vandana