PIA ਦੇ 54 ਕਰਮਚਾਰੀ ਬਰਖਾਸਤ, ਡਿਊਟੀ ਦੌਰਾਨ ਕੀਤੇ ਇਹ ਕੰਮ

10/04/2020 1:21:33 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਆਪਣੇ 54 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ। ਇਹਨਾਂ ਸਾਰਿਆਂ ਨੂੰ ਜਾਅਲੀ ਸਰਟੀਫਿਕੇਟ ਸੌਂਪਣ, ਰਿਸ਼ਵਤ, ਤਸਕਰੀ, ਨਸ਼ੇ ਵਿਚ ਸ਼ਮੂਲੀਅਤ ਅਤੇ ਸਰਕਾਰੀ ਰਿਕਾਰਡ ਦੀ ਚੋਰੀ ਦੇ ਦੇਸ਼ ਵਿਚ ਹਟਾਇਆ ਗਿਆ ਹੈ। ਜਾਂਚ ਅਤੇ ਕਮੇਟੀ ਦੀ ਰਿਪੋਰਟ ਵਿਚ ਸਾਰਿਆਂ ਨੂੰ ਉਹਨਾਂ 'ਤੇ ਲੱਗੇ ਦੋਸਾਂ ਦਾ ਦੋਸ਼ੀ ਪਾਏ ਜਾਣ ਦੇ ਬਾਅਦ ਸ਼ੁੱਕਰਵਾਰ ਨੂੰ ਏਅਰਲਾਈਨਜ ਨੇ ਇਹ ਕਾਰਵਾਈ ਕੀਤੀ। 13 ਹੋਰ ਕਰਮਚਾਰੀਆਂ ਨੂੰ ਸਮਰਪਣ ਅਤੇ ਵਚਨਬੱਧਤਾ ਦਰਸਾਉਣ ਦੇ ਲਈ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਅਤੇ 7 ਹੋਰ ਨੂੰ ਤੈਅ ਤੋਂ ਅੱਗੇ ਜਾ ਕੇ ਕੰਮ ਕਰਨ ਲਈ ਨਕਦ ਐਵਾਰਡ ਦਿੱਤਾ ਗਿਆ।

ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ ਕਿ ਸੰਗਠਨ ਵਿਚ ਜਵਾਬਦੇਹੀ ਦੀ ਪ੍ਰਕਿਰਿਆ ਜਾਰੀ ਹੈ। 54 ਕਰਮਚਾਰੀਆਂ ਨੂੰ ਉਹਨਾਂ ਦੇ ਖਿਲਾਫ਼ ਲੱਗੇ ਵਿਭਿੰਨ ਦੋਸ਼ ਸਹੀ ਪਾਏ ਜਾਣ ਦੇ ਬਾਅਦ ਬਰਖਾਸਤ ਕੀਤਾ ਗਿਆ। ਬੁਲਾਰੇ ਨੇ ਕਿਹਾ ਕਿ 54 ਵਿਚੋਂ ਸੱਤ ਨੂੰ ਜਾਅਲੀ ਦਸਤਾਵੇਜ਼, ਅੱਠ ਨੂੰ ਲੰਬੇ ਸਮੇਂ ਤੱਕ ਬਿਨਾਂ ਕਿਸੇ ਕਾਰਨ ਗੈਰ ਹਾਜ਼ਰ ਰਹਿਣ, ਦੋ ਨੂੰ ਖਪਤਕਾਰਾਂ ਅਤੇ ਠੇਕੇਦਾਰਾਂ ਤੋਂ ਰਿਸ਼ਵਤ ਲੈਣ, ਚਾਰ ਨੂੰ ਗੈਰ ਕਾਨੂੰਨੀ ਅਤੇ ਅਨੈਤਿਕ ਕੰਮ ਕਰਨ, ਇਕ ਨੂੰ ਸ਼ਰਾਬ ਤੇ ਨਾਰਕੋਟਿਕਸ ਵਿਚ ਸ਼ਾਮਲ ਰਹਿਣ ਦੇ ਕਾਰਨ ਬਰਖਾਸਤ ਕੀਤਾ ਗਿਆ। ਡਿਊਟੀ 'ਤੇ ਸੌਣ ਦੇ ਦੋਸ਼ ਵਿਚ ਇਕ ਨੂੰ ਨੋਟਿਸ ਤਾਂ 9 ਹੋਰ ਨੂੰ ਨਿਰਦੇਸ਼ ਦਾ ਪਾਲਣ ਨਾ ਕਰਨ 'ਤੇ ਹੇਠਲੇ ਤਨਖਾਹ ਗ੍ਰੇਡ ਵਿਚ ਪਾ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਯੂਕੇ: ਕੋਰੋਨਾਵਾਇਰਸ ਨੇ ਢਾਹਿਆ ਇਸ ਯੂਨੀਵਰਸਿਟੀ 'ਤੇ ਕਹਿਰ, 770 ਵਿਦਿਆਰਥੀ ਸ੍ਰੰਕਮਿਤ

ਇਸ ਤੋਂ ਪਹਿਲਾਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਫਰਜ਼ੀ ਉਡਾਣ ਲਾਈਸੈਂਸ ਘਪਲੇ ਵਿਚ ਕਥਿਤ ਸ਼ਮੂਲੀਅਤ ਦੇ ਲਈ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਦੇ ਤਿੰਨ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ। ਚੌਥੇ ਕਰਮਚਾਰੀ ਨੇ ਬਰਖਾਸਤਗੀ ਦੇ ਖਿਲਾਫ਼ ਪਹਿਲਾਂ ਹੀ ਅਦਾਲਤ ਤੋਂ ਆਦੇਸ਼ ਪ੍ਰਾਪਤ ਕਰ ਲਿਆ। ਡਾਨ ਦੀ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ।

Vandana

This news is Content Editor Vandana