ਇਮਰਾਨ ਵੱਲੋਂ ਲੋਕਾਂ ਨੂੰ ਅਨੁਸ਼ਾਸਨ 'ਚ ਰਹਿੰਦੇ ਹੋਏ ਘਰਾਂ 'ਚ ਰਹਿਣ ਦੀ ਅਪੀਲ

04/20/2020 2:18:45 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਗਲੋਬਲ ਮਹਾਮਾਰੀ ਕੋਵਿਡ-19 ਨਾਲ ਨਜਿੱਠਣ ਦੀ ਲੜਾਈ ਵਿਚ ਲੋਕਾਂ ਨੂੰ ਖੁਦ ਅਨੁਸ਼ਾਸਨ ਦਿਖਾਉਣ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ। ਦੇਸ਼ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 8,516 ਮਾਮਲੇ ਸਾਹਮਣੇ ਆਏ ਹਨ ਅਤੇ ਕਰੀਬ 170 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਈ ਮੱਧ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਵਧਣ ਅਤੇ ਸਿਹਤ ਪ੍ਰਣਾਲੀ ਦੇ ਦਬਾਅ ਵਿਚ ਆਉਣ ਦੀ ਚਿੰਤਾ ਜ਼ਾਹਰ ਕਰਨ ਦੇ ਕੁਝ ਦਿਨ ਬਾਅਦ ਇਮਰਾਨ ਨੇ ਲੋਕਾਂ ਨੂੰ ਇਹ ਅਪੀਲ ਕੀਤੀ। ਇਮਰਾਨ ਖਾਨ ਨੇ ਟਵੀਟ ਕੀਤਾ,''ਮੈਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਗਲੋਬਲ ਮਹਾਮਾਰੀ ਦੇ ਦੌਰਾਨ ਜਿੰਨਾ ਹੋ ਸਕੇ ਘਰਾਂ ਵਿਚ ਰਹਿਣ। ਜਿੰਨਾ ਜ਼ਿਆਦਾ ਲੋਕ ਖੁਦ ਅਨੁਸ਼ਾਸ਼ਨ ਵਿਚ ਰਹਿਣਗੇ, ਕੋਵਿਡ-19 ਨਾਲ ਨਜਿੱਠਣਾ ਅਤੇ ਲਾਕਡਾਊਨ ਵਿਚ ਢਿੱਲ ਦੇਣਾ ਉਨਾਂ ਆਸਾਨ ਹੋਵੇਗਾ।''

ਸਿਹਤ ਅਧਿਕਾਰੀਆਂ ਦੇ ਮੁਤਾਬਕ ਪੰਜਾਬ ਵਿਚ ਕੋਰੋਨਾਵਾਇਰਸ ਦੇ 3822, ਸਿੰਧ ਵਿਚ 2544, ਖੈਬਰ-ਪਖਤੂਨਖਵਾ ਵਿਚ 1235, ਬਲੋਚਿਸਤਾਨ ਵਿਚ 432, ਗਿਲਗਿਤ-ਬਾਲਟੀਸਤਾਨ ਵਿਚ 263, ਇਸਲਾਮਾਬਾਦ ਵਿਚ 171 ਅਤੇ ਮਕਬੂਜ਼ਾ ਕਸ਼ਮੀਰ ਵਿਚ 49 ਮਾਮਲੇ ਹਨ। ਉੱਥੇ 168 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰੀ ਸਿਹਤ ਸੇਵਾਵਾਂ ਨੇ ਹਾਲੇ ਤੱਕ ਨਵੇਂ ਅੰਕੜੇ ਜਾਰੀ ਨਹੀਂ ਕੀਤੇ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ ਤੋਂ ਨਾਰਾਜ਼ ਜਰਮਨੀ ਨੇ ਭੇਜਿਆ 130 ਅਰਬ ਯੂਰੋ ਦਾ ਬਿੱਲ

Vandana

This news is Content Editor Vandana