ਇਮਰਾਨ ਨੇ ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਲਈ ਮੋਦੀ ਤੇ RSS ਨੂੰ ਠਹਿਰਾਇਆ ਜ਼ਿੰਮੇਵਾਰ

01/05/2020 1:41:39 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਗੁਰਦੁਆਰਾ ਵਿਚ ਕੀਤੀ ਗਈ ਪੱਥਰਬਾਜ਼ੀ ਦੇ ਬਾਅਦ ਸਿੱਖ ਵਿਰੋਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਮਰਾਨ ਨੇ ਇਕ ਵਾਰ ਫਿਰ ਆਪਣੀਆਂ ਗਲਤੀਆਂ ਦਾ ਠੀਕਰਾ ਭਾਰਤ ਸਿਰ ਭੰਨਦਿਆਂ ਮੋਦੀ ਅਤੇ ਆਰ.ਐੱਸ.ਐੱਸ. ਨੂੰ ਇਸ ਦਾ ਜ਼ਿੰਮੇਵਾਰ ਦੱਸਿਆ।

 

ਆਪਣੇ ਇਕ ਟਵੀਟ ਵਿਚ ਇਮਰਾਨ ਨੇ ਲਿਖਿਆ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰ.ਐੱਸ.ਐੱਸ. ਨਜਰ ਘੱਟ ਗਿਣਤੀਆਂ ਦੇ ਸ਼ੋਸ਼ਣ ਦਾ ਸਮਰਥਨ ਕਰਦੀ ਹੈ ਅਤੇ ਮੁਸਲਮਾਨਾਂ ਦੇ ਵਿਰੁੱਧ ਟਾਰਗੇਟਿਡ ਹਮਲੇ ਇਸ ਏਜੰਡੇ ਦਾ ਹਿੱਸਾ ਹਨ। ਆਰ.ਐੱਸ.ਐੱਸ. ਦੇ ਗੁੰਡਿਆਂ ਵੱਲੋਂ ਮੁਸਲਮਾਨਾਂ ਦਾ ਸ਼ਰੇਆਮ ਸ਼ੋਸ਼ਣ ਅਤੇ ਹਿੰਸਾ ਇਸ ਦਾ ਸਬੂਤ ਹੈ। ਇਸ ਨੂੰ ਨਾ ਸਿਰਫ ਮੋਦੀ ਸਰਕਾਰ ਦਾ ਸਮਰਥਨ ਹੈ ਸਗੋਂ ਭਾਰਤੀ ਪੁਲਸ ਵੀ ਮੁਸਲਿਮ ਵਿਰੋਧੀ ਹਮਲਿਆਂ ਦਾ ਸਾਥ ਦੇ ਰਹੀ ਹੈ।''

ਇੱਥੇ ਦੱਸ ਦਈਏ ਕਿ ਲਾਹੌਰ ਵਿਚ ਸ਼ੁੱਕਰਵਾਰ ਨੂੰ ਨਾਰਾਜ਼ ਭੀੜ ਨੇ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਘੇਰ ਕੇ ਪੱਥਰਬਾਜ਼ੀ ਕੀਤੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਭੀੜ ਨੇ ਗੁਰਦੁਆਰੇ ਨੂੰ ਘੇਰ ਲਿਆ ਅਤੇ ਇਸ ਨੂੰ ਤੋੜਨ ਦੀ ਧਮਕੀ ਦਿੱਤੀ। ਭੀੜ ਦੀ ਅਗਵਾਈ ਮੁਹੰਮਦ ਹਸਨ ਦਾ ਪਰਿਵਾਰ ਕਰ ਰਿਹਾ ਸੀ। 

Vandana

This news is Content Editor Vandana