ਪਾਕਿ ਦੇ ਗ੍ਰਹਿ ਮੰਤਰੀ ਨੇ ਕਬੂਲਿਆ-ਕਸ਼ਮੀਰ ਮੁੱਦੇ 'ਤੇ ਪਾਕਿ ਅਸਫਲ

09/12/2019 10:33:54 AM

ਇਸਲਾਮਾਬਾਦ (ਬਿਊਰੋ)— ਜੰਮੂ-ਕਸ਼ਮੀਰ ਮਾਮਲੇ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਮੂੰਹ ਦੀ ਖਾਣ ਦੇ ਬਾਅਦ ਹੁਣ ਪਾਕਿਸਤਾਨ ਦੇ ਗ੍ਰਹਿ ਮੰਤਰੀ ਬ੍ਰਿਗੇਡੀਅਰ ਏਜਾਜ਼ ਅਹਿਮਦ ਸ਼ਾਹ ਨੇ ਕੁਝ ਗੱਲਾਂ ਕਬੂਲ ਕੀਤੀਆਂ ਹਨ। ਏਜਾਜ਼ ਨੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਆਪਣੀ ਗੱਲ ਦੱਸਣ ਵਿਚ ਅਸਫਲ ਰਿਹਾ ਹੈ। ਪਾਕਿਸਤਾਨ ਦੀ ਗੱਲ ਦੁਨੀਆ ਵਿਚ ਕੋਈ ਨਹੀਂ ਸੁਣ ਰਿਹਾ ਅਤੇ ਜਿਹੜਾ ਸੁਣ ਰਿਹਾ ਹੈ ਉਹ ਵਿਸ਼ਵਾਸ ਨਹੀਂ ਕਰ ਰਿਹਾ। ਏਜਾਜ਼ ਨੇ ਇਹ ਗੱਲਾਂ ਇਕ ਇੰਟਰਵਿਊ ਵਿਚ ਕਹੀਆਂ।

ਏਜਾਜ਼ ਨੇ ਕਿਹਾ,''ਕਸ਼ਮੀਰ ਮੁੱਦੇ 'ਤੇ ਲੋਕ ਸਾਡੀ ਗੱਲ ਦਾ ਵਿਸ਼ਵਾਸ ਨਹੀਂ ਕਰ ਰਹੇ। ਅਸੀਂ ਕਹਿੰਦੇ ਹਾਂ ਕਿ ਭਾਰਤ ਨੇ ਕਸ਼ਮੀਰ ਵਿਚ ਕਰਫਿਊ ਲਗਾਇਆ ਹੈ ਅਤੇ ਉੱਥੇ ਜ਼ੁਲਮ ਕੀਤਾ ਜਾ ਰਿਹਾ ਹੈ ਪਰ ਕੋਈ ਸਾਡੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਹਰ ਕਿਸੇ ਨੂੰ ਭਾਰਤ ਦੀ ਗੱਲ 'ਤੇ ਹੀ ਵਿਸ਼ਵਾਸ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਅੱਜ ਸਾਡੇ ਦੇਸ਼ ਦੀ ਗੱਲ ਕੋਈ ਸੁਣਨ ਲਈ ਤਿਆਰ ਨਹੀਂ। ਇਹ ਇਕ ਦਿਨ ਦਾ ਕੰਮ ਨਹੀਂ। ਦੇਸ਼ 'ਤੇ ਸ਼ਾਸਨ ਕਰਨ ਵਾਲਿਆਂ ਨੇ ਇਸ ਦੇ ਅਕਸ ਨੂੰ ਖਰਾਬ ਕਰ ਦਿੱਤਾ ਹੈ। ਹੁਣ ਤੱਕ ਜਿਸ ਨੇ ਵੀ ਦੇਸ਼ ਦੀ ਸੱਤਾ ਸੰਭਾਲੀ ਹੈ ਉਹੀ ਪਾਕਿਸਤਾਨ ਦੇ ਅਕਸ ਵਿਗਾੜਨ ਦਾ ਦੋਸ਼ੀ ਹੈ।'' ਏਜਾਜ਼ ਨੇ ਕਿਹਾ ਕਿ ਇਸ ਸਥਿਤੀ ਲਈ ਜਨਰਲ ਜੀਆ ਉਲ ਹੱਕ, ਪਰਵੇਜ਼ ਮੁਸ਼ੱਰਫ ਤੋਂ ਲੈ ਕੇ ਇਮਰਾਨ ਖਾਨ ਤੱਕ ਹਰੇਕ ਸੱਤਾਧਾਰੀ ਜ਼ਿੰਮੇਵਾਰ ਹੈ।

Vandana

This news is Content Editor Vandana