ਪਾਕਿਸਤਾਨ: ਹਿੰਦੂ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਕੇ ਕੀਤਾ ਨਿਕਾਹ

08/22/2020 12:18:08 PM

ਪਾਕਿਸਤਾਨ-ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਲਗਾਤਾਰ ਅੱਤਿਆਚਾਰ ਜਾਰੀ ਹਨ। ਤਾਜ਼ਾ ਮਾਮਲਾ ਸਿੰਧ ਪ੍ਰਾਂਤ ਨਾਲ ਸਬੰਧਿਤ ਹੈ ਜਿੱਥੇ ਇਕ ਹੋਰ ਹਿੰਦੂ ਕੁੜੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਅਤੇ ਫਿਰ ਉਸ ਦਾ ਵਿਆਹ ਇਕ ਬਜ਼ੁਰਗ ਆਦਮੀ ਨਾਲ ਕਰ ਦਿੱਤਾ ਗਿਆ।ਇੰਨਾ ਹੀ ਨਹੀਂ, ਕੁੜੀ ਦੇ ਪਰਿਵਾਰ ਖ਼ਿਲਾਫ਼ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ।ਪਾਕਿਸਤਾਨ, ਖ਼ਾਸਕਰ ਸਿੰਧ ਪ੍ਰਾਂਤ ਵਿਚ, ਹਿੰਦੂ ਕੁੜੀਆਂ ਨੂੰ ਵਿਆਹ ਕਰਾਉਣ ਲਈ ਧਰਮ ਤਬਦੀਲ ਕਰਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ।

ਰਿਪੋਰਟਾਂ ਦੇ ਅਨੁਸਾਰ ਸਿੰਧ ਦੇ ਸਮਾਰੋ ਵਿੱਚ ਰਹਿਣ ਵਾਲੀ ਹਿੰਦੂ ਕੁੜੀ ਰਾਮ ਬਾਈ ਨੂੰ ਪਹਿਲਾਂ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਾਇਆ ਗਿਆ। ਬਾਅਦ ਵਿੱਚ ਵਡੇਰੀ ਉਮਰ ਦੇ ਵਿਅਕਤੀ  ਅਬਦੁੱਲਾ ਨਾਲ ਉਸਦਾ ਨਿਕਾਹ ਕਰ ਦਿੱਤਾ ਗਿਆ।ਹੈਰਾਨੀ ਦੀ ਗੱਲ ਹੈ ਕਿ ਅਬਦੁੱਲਾ ਪਹਿਲਾਂ ਹੀ ਵਿਆਇਆ ਹੋਇਆ ਸੀ ਅਤੇ ਉਸਦੇ ਬੱਚੇ ਰਾਮ ਬਾਈ ਤੋਂ  ਵੀ ਵੱਡੇ ਹਨ।ਜਦੋਂ ਰਾਮ ਬਾਈ ਦੇ ਪਰਿਵਾਰ ਨੇ ਇਸਦਾ ਵਿਰੋਧ ਕੀਤਾ ਆਪਣੀ ਧੀ ਵਾਪਸ ਕਰਨ ਲਈ ਕਿਹਾ ਤਾਂ ਉਹਨਾਂ ਖ਼ਿਲਾਫ਼ ਮੀਰਪੁਰ ਦੀ ਸੈਸ਼ਨ ਕੋਰਟ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੱਟੜਪੰਥੀ ਇਸਲਾਮਿਕ ਅੱਤਵਾਦੀਆਂ ਨੇ ਧਰਮ ਪਰਿਵਰਤਨ ਦੀ ਨੀਅਤ ਨਾਲ 12 ਸਾਲਾ ਨਾਬਾਲਗਾ ਮੋਮਲ ਭਿਲ ਨੂੰ ਘਰੋਂ ਅਗਵਾ ਕਰ ਲਿਆ ਸੀ।ਜਦੋਂ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ।ਮਹੱਤਵਪੂਰਣ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਧਾਰਮਿਕ ਘੱਟ-ਗਿਣਤੀ ਲੋਕਾਂ 'ਤੇ ਅੱਤਿਆਚਾਰ ਦੀਆਂ ਖ਼ਬਰਾਂ ਅਕਸਰ ਮਿਲੀਦੀਆਂ ਰਹਿੰਦੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੁੰਦੀ ।ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਸਾਲ ਕਿਹਾ ਸੀ ਕਿ ਘੱਟ ਗਿਣਤੀਆਂ 'ਤੇ ਬਹੁਤ ਸਾਰੇ ਅੱਤਿਆਚਾਰ ਹੋਏ ਹਨ ਅਤੇ ਉਨ੍ਹਾਂ ਦੀ ਸਥਿਤੀ ਨੂੰ ਸੁਧਾਰਨ ਲਈ ਚੁੱਕੇ ਗਏ ਕਦਮ ਬੇਅਸਰ ਰਹੇ ਹਨ।

Harnek Seechewal

This news is Content Editor Harnek Seechewal