ਹਾਫਿਜ਼ ਸਈਦ ਵਿਰੁੱਧ ਪਾਕਿ ''ਚ ਕੋਈ ਕੇਸ ਨਹੀਂ : ਪਾਕਿ ਪੀ. ਐੱਮ.

01/17/2018 1:02:08 PM

ਇਸਲਾਮਾਬਾਦ (ਬਿਊਰੋ)— ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਅਤੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਵਿਰੁੱਧ ਭਾਰਤ ਅਤੇ ਅਮਰੀਕਾ ਦਾ ਰਵੱਈਆ ਸਖਤ ਹੈ। ਅਮਰੀਕਾ ਸਈਦ ਨੂੰ ਲੈ ਕੇ ਆਏ ਦਿਨ  ਪਾਕਿਸਤਾਨ ਨੂੰ ਚਿਤਾਵਨੀ ਦਿੰਦਾ ਰਹਿੰਦਾ ਹੈ ਪਰ ਪਾਕਿਸਤਨ ਦੇ ਪ੍ਰਧਾਨ ਮੰਤਰੀ ਦੇ ਸਈਦ ਨੂੰ 'ਸਾਹਿਬ' ਦਾ ਦਰਜਾ ਦੇ ਦਿੱਤਾ ਹੈ। ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਇਕ ਵਾਰੀ ਫਿਰ ਸਈਦ ਦਾ ਪੱਖ ਲਿਆ ਹੈ। ਉਨ੍ਹਾਂ ਨੇ ਕਿਹਾ,''ਪਾਕਿਸਤਾਨ ਵਿਚ ਹਾਫਿਜ਼ ਸਈਦ ਵਿਰੁੱਧ ਕੋਈ ਕੇਸ ਨਹੀਂ ਹੈ। ਇਸ ਲਈ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।'' 


ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਈਦ ਵਿਰੁੱਧ ਕਾਰਵਾਈ ਕੀਤੇ ਜਾਣ 'ਤੇ ਪਾਕਿਸਤਾਨ ਨੇ ਚੁੱਪੀ ਬਣਾਈ ਹੋਈ ਹੈ। ਹਾਲਾਂਕਿ ਪਾਕਿਸਤਾਨ ਲਗਾਤਾਰ ਕਹਿੰਦਾ ਰਿਹਾ ਹੈ ਕਿ ਉਹ ਆਪਣੀਆਂ ਅੰਤਰ ਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਦਾ ਹੈ।