ਪਾਕਿ ਨੇ ਕਸ਼ਮੀਰ ਦੀ ਆਜ਼ਾਦੀ ਲਈ ਚਲਾਈ ਸਪੈਸ਼ਲ ਟ੍ਰੇਨ, ਅੱਤਵਾਦੀ ਬੁਰਹਾਨ ਵਾਨੀ ਨੂੰ ਦੱਸਿਆ ਹੀਰੋ

08/19/2017 5:00:00 PM

ਇਸਲਾਮਾਬਾਦ— ਪਾਕਿਸਤਾਨ ਹਮੇਸ਼ਾ ਤੋਂ ਭਾਰਤ ਖਿਲਾਫ ਬੋਲਦਾ ਰਹਿੰਦਾ ਹੈ। ਪਾਕਿਸਤਾਨ ਰੇਲਵੇ ਨੇ ਆਪਣੀ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਮੌਕੇ ਇਸਲਾਮਾਬਾਦ ਦੇ ਮਰਗਲਾ ਰੇਲਵੇ ਸਟੇਸ਼ਨ ਦਰਮਿਆਨ ਪਾਕਿਸਤਾਨੀ ਰੇਲਵੇ ਵਲੋਂ ਕਸ਼ਮੀਰ ਦੀ ਆਜ਼ਾਦੀ ਨੂੰ ਲੈ ਕੇ 12 ਤੋਂ 25 ਅਗਸਤ ਤੱਕ ਲਈ ਆਜ਼ਾਦੀ ਟ੍ਰੇਨ ਚਲਾਈ ਗਈ ਹੈ, ਜਿਸ ਨੂੰ ਮਨਿਸਟਰ ਆਫ ਸਟੇਟ ਇਨਫਰਮੇਸ਼ਨ ਮਰੀਅਮ ਔਰੰਗਜ਼ੇਬ ਨੇ ਹਰੀ ਝੰਡੀ ਦਿਖਾਈ ਹੈ। ਯੂ. ਐਸ. ਨੇ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਅੱਤਵਾਦੀ ਨੂੰ ਕੌਮਾਂਤਰੀ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੈ ਤਾਂ ਉਹੀ ਦੂਜੇ ਪਾਸੇ ਪਾਕਿਸਤਾਨ ਨੇ ਭਾਰਤੀ ਫੌਜ ਵਲੋਂ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਨੂੰ ਰਾਸ਼ਟਰੀ ਹੀਰੋ ਆਖ ਦਿੱਤਾ। ਇਸ ਟ੍ਰੇਨ 'ਚ ਪੰਜ ਆਰਟ ਗੈਲਰੀਆਂ ਵੀ ਹਨ ਨਾਲ ਹੀ ਸੁਤੰਤਰਤਾ ਅੰਦੋਲਨ ਦੌਰਾਨ ਕੀਤੇ ਗਏ ਤਿਆਗ ਬਾਰੇ ਵੀ ਦੱਸਿਆ ਗਿਆ ਹੈ। 12 ਅਗਸਤ ਤੋਂ ਲੈ ਕੇ ਹੁਣ ਤੱਕ ਇਹ ਟ੍ਰੇਨ ਪੇਸ਼ਾਵਰ, ਰਾਵਲਪਿੰਡੀ ਅਤੇ ਲਾਹੌਰ ਦਾ ਸਫਰ ਕਰ ਚੁੱਕੀ ਹੈ। ਇੰਨਾ ਹੀ ਨਹੀਂ, ਇਸ ਟ੍ਰੇਨ 'ਚ ਕਸ਼ਮੀਰ ਨੂੰ ਲੈ ਕੇ ਇਕ ਕੋਚ ਵੀ ਬਣਾਇਆ ਗਿਆ ਹੈ ਅਤੇ ਟ੍ਰੇਨ 'ਚ ਤਸਵੀਰਾਂ ਰਾਹੀਂ ਪਾਕਿਸਤਾਨੀ ਆਰਮਡ ਫੋਰਸਜ਼ ਨੂੰ ਛੱਡ ਭਾਰਤ ਨੂੰ ਕਸ਼ਮੀਰੀਆਂ ਦਾ ਸ਼ੋਸ਼ਣ ਕਰਨ ਵਾਲਾ ਦੱਸਿਆ ਗਿਆ ਹੈ। 
ਟ੍ਰੇਨ 'ਚ ਕਸ਼ਮੀਰ ਬਚਾਓ ਮਨੁੱਖਤਾ ਬਚਾਓ ਕਸ਼ਮੀਰੀਓ ਅਸੀਂ ਤੁਹਾਡੇ ਨਾਲ ਹਾਂ ਵਰਗੇ ਨਾਅਰੇ ਵੀ ਲਿਖੇ ਗਏ ਹਨ। ਇੰਨਾ ਹੀ ਨਹੀਂ ਭਾਰਤੀ ਸੁਰੱਖਿਆ ਫੋਰਸਾਂ ਵਲੋਂ ਮਾਰੇ ਗਏ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਤਸਵੀਰ ਵੀ ਲਗਾਈ ਗਈ ਹੈ ਅਤੇ ਉਸ ਨੂੰ ਫੌਜ ਦੇ ਤੌਰ 'ਤੇ ਦਿਖਾਇਆ ਗਿਆ ਹੈ, ਜੋ ਕਸ਼ਮੀਰ ਦੀ ਆਜ਼ਾਦੀ ਲਈ ਸ਼ਹੀਦ ਹੋ ਗਿਆ। 
ਜਾਣਕਾਰੀ ਮੁਤਾਬਕ ਦੱਸ ਦਈਏ ਕਿ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਆਰਮੀ ਚੀਫ ਜਨਰਲ ਕਮਰ ਬਾਜਵਾ ਭਾਰਤ ਖਿਲਾਫ ਆਪਣਾ ਗੁੱਸਾ ਕੱਢਦੇ ਹੋਏ ਬੁਰਹਾਨ ਵਾਨੀ ਨੂੰ ਕਸ਼ਮੀਰ ਦੀ ਆਜ਼ਾਦੀ ਦਾ ਨੇਤਾ ਆਖ ਚੁੱਕੇ ਹਨ।