ਪਾਕਿ ਦੀ ਪਹਿਲੀ ਮਹਿਲਾ ਸਿੱਖ ਪੱਤਰਕਾਰ ਯੂਕੇ ਪੁਰਸਕਾਰ ਲਈ ਨਾਮਜ਼ਦ

05/17/2020 5:57:17 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਮਨਮੀਤ ਕੌਰ ਨੂੰ ਯੂਕੇ ਵਿਚ ਇਕ ਵੱਕਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। 25 ਸਾਲਾ ਮਨਮੀਤ ਕੌਰ ਨੂੰ ਬ੍ਰਿਟੇਨ ਆਧਾਰਿਤ 'ਦੀ ਸਿੱਖ ਗਰੁੱਪ' ਵੱਲੋਂ ਸ਼ਨੀਵਾਰ ਨੂੰ ਰਿਪੋਰਟ ਕੀਤੀ ਗਈ ਕਿ ਉਹਨਾਂ ਨੂੰ ਦੁਨੀਆ ਭਰ ਵਿਚ 30 ਸਾਲ ਤੋਂ ਘੱਟ ਉਮਰ ਦੀਆਂ 100 ਤੋਂ ਵੱਧ ਪ੍ਰਭਾਵਸ਼ਾਲੀ ਸਿੱਖ ਹਸਤੀਆਂ ਵਿਚੋਂ ਇਕ ਦੇ ਰੂਪ ਵਿਚ ਚੁਣਿਆ ਗਿਆ ਹੈ। 

'ਦੀ ਸਿੱਖ ਗਰੁੱਪ' ਇਕ ਗਲੋਬਲ ਸੰਗਠਨ ਹੈ ਜੋ ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਸਨਮਾਨਿਤ ਕਰਦੀ ਹੈ ਜੋ ਵੱਖ-ਵੱਖ ਢੰਗਾਂ ਨਾਲ ਲੋਕਾਂ ਦੀ ਸੇਵਾ ਕਰਦੇ ਹਨ। ਮਨਮੀਤ ਜੋ ਪੇਸ਼ਾਵਰ ਦੀ ਵਸਨੀਕ ਹੈ ਅਤੇ ਇਕ ਸਮਾਜਿਕ ਕਾਰਕੁੰਨ ਵੀ ਹੈ, ਨੂੰ ਸਥਾਨਕ ਪੱਧਰ 'ਤੇ ਘੱਟ ਗਿਣਤੀਆਂ ਅਤੇ ਔਰਤਾਂ ਵੱਲੋਂ ਸਾਹਮਣਾ ਕੀਤੇ ਜਾਣ ਵਾਲੇ ਮੁੱਦਿਆਂ 'ਤੇ ਪ੍ਰਕਾਸ਼ ਪਾਉਣ ਲਈ ਵੀ ਪੁਰਸਕਾਰ ਮਿਲਿਆ ਸੀ।ਉਹ ਅਗਲੇ ਸਾਲ ਬ੍ਰਿਟੇਨ ਵਿਚ ਇਕ ਸਮਾਰੋਹ ਵਿਚ ਆਪਣਾ ਪੁਰਸਕਾਰ ਪ੍ਰਾਪਤ ਕਰੇਗੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਲੜਨ ਲਈ ਅਮਰੀਕੀ ਅਧਿਕਾਰੀਆਂ 'ਚ ਅਗਵਾਈ ਦੀ ਕਮੀ : ਓਬਾਮਾ

'ਦੀ ਐਕਸਪ੍ਰੈੱਸ ਟ੍ਰਿਬਿਊਨ' ਨਾਲ ਗੱਲ ਕਰਦਿਆਂ ਮਨਮੀਤ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਸ ਦਾ ਨਾਮ ਦੁਨੀਆ ਭਰ ਦੀਆਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ,''ਜਿਹੜੇ ਲੋਕ ਸਖਤ ਮਿਹਨਤ ਕਰਦੇ ਹਨ, ਉਹ ਪੁਰਸਕਾਰ ਹਾਸਲ ਕਰਨਗੇ। ਇਹ ਮੇਰੇ ਪਰਿਵਾਰ ਦੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਬ੍ਰਿਟੇਨ ਦਾ ਦੌਰਾ ਕਰਨਗੇ ਅਤੇ ਪਾਕਿਸਤਾਨ ਦੀ ਨੁਮਾਇੰਦਗੀ ਕਰਨਗੇ।'' 'ਦੀ ਸਿੱਖ ਗਰੁੱਪ' ਵੱਲੋਂ ਵਪਾਰ, ਖੇਡ, ਚੈਰਿਟੀ, ਮੀਡੀਆ, ਮਨੋਰੰਜਨ, ਸਿੱਖਿਆ, ਨਿਰਸਵਾਰਥ ਸਵੈਇਛੁੱਕ ਸੇਵਾ, ਜੀਵਨ ਭਰ ਦੀ ਉਪਲਬਧੀ ਅਤੇ ਵਿਸ਼ੇਸ਼ ਮਾਨਤਾ ਪੁਰਸਕਾਰ ਜੋ ਕਿਸੇ ਹੋਰ ਧਰਮ ਦੇ ਕਿਸੇ ਵਿਅਕਤੀ ਨੂੰ ਬਹੁਸਭਿਆਚਾਰਵਾਦ ਨੂੰ ਉਤਸ਼ਾਹਤ ਕਰਨ ਲਈ ਦਿੱਤਾ ਜਾਂਦਾ ਹੈ, ਦੇ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦਿੱਤੀ ਜਾਂਦੀ ਹੈ।

Vandana

This news is Content Editor Vandana