ਪਾਕਿਸਤਾਨ ਦੇ ਸਕੂਲਾਂ ''ਚ ਕੋਰੋਨਾ ਦਾ ਕਹਿਰ, 380 ਸਟਾਫ ਮੈਂਬਰ ਆਏ ਲਪੇਟ ''ਚ

10/05/2020 2:04:54 PM

ਕਰਾਚੀ- ਪਾਕਿਸਤਾਨ ਵਿਚ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਬਾਅਦ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸਿੰਧ ਸੂਬੇ ਵਿਚ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਘੱਟ ਤੋਂ ਘੱਟ 380 ਅਧਿਆਪਨ ਨਾਲ ਜੁੜੇ ਤੇ ਗੈਰ-ਅਧਿਆਪਨ ਸਟਾਫ ਮੈਂਬਰ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਐਤਵਾਰ ਨੂੰ ਅਧਿਕਾਰਕ ਅੰਕੜਿਆਂ ਮੁਤਾਬਕ ਇਸ ਦੀ ਪੁਸ਼ਟੀ ਕੀਤੀ ਗਈ ਹੈ। 

ਯਰੇਕਟਰੇਟ ਜਨਰਲ ਮਾਨਰਿਟਿੰਗ ਐਂਡ ਅਵੈਲੁਏਸ਼ਨ ਵਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 380 ਮਾਮਲਿਆਂ ਵਿਚੋਂ 246 ਮਾਮਲੇ ਕਰਾਚੀ ਸੂਬੇ ਤੋਂ ਦਰਜ ਕੀਤੇ ਗਏ ਹਨ। 
ਰਿਪੋਰਟ ਮੁਤਾਬਕ ਸਕੂਲਾਂ ਨਾਲ ਜੁੜੇ 64,827 ਲੋਕਾਂ ਦਾ 12 ਸਤੰਬਰ ਤੋਂ 2 ਅਕਤੂਬਰ ਤੱਕ ਕੋਰੋਨਾ ਦਾ ਟੈਸਟ ਕੀਤਾ ਗਿਆ ਸੀ, ਜਿਸ ਵਿਚੋਂ 54,199 ਲੋਕਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ ਜਦਕਿ 10,248 ਲੋਕਾਂ ਦੇ ਟੈਸਟ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। 

ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਐਤਵਾਰ ਤੱਕ ਦੇਸ਼ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 3,14,616 ਹੋ ਗਈ ਹੈ। ਉੱਥੇ ਹੀ, ਮੌਤ ਦਾ ਅੰਕੜਾ 6,513 ਹੋ ਗਿਆ ਹੈ। 
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਧੇਰੇ ਸਕੂਲਾਂ ਵਿਚ ਬਾਥਰੂਮ ਸਫਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਵਧੇਰੇ ਵਿਦਿਆਰਥੀ ਤੇ ਸਟਾਫ ਮੈਂਬਰ ਕੋਰੋਨਾ ਦੇ ਸ਼ਿਕਾਰ ਹੋਏ ਹਨ। ਇਸ ਦੇ ਇਲਾਵਾ 1300 ਤੋਂ ਵੱਧ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੋਰੋਨਾ ਸਬੰਧੀ ਪਾਬੰਦੀਆਂ ਤੇ ਸਾਵਧਾਨੀਆਂ ਵਰਤਣ ਲਈ ਬੋਰਡ ਆਦਿ ਦੀ ਵਰਤੋਂ ਹੀ ਨਹੀਂ ਕੀਤੀ ਗਈ। 

Lalita Mam

This news is Content Editor Lalita Mam