ਪਾਕਿ ਮੌਲਵੀ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਦਿੱਤੀ ਧਮਕੀ

12/04/2019 10:18:58 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਇਕ ਮੌਲਵੀ ਨੇ ਦੁਨੀਆ ਭਰ ਤੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਆਉਣ ਵਾਲੇ ਸਿੱਖਾਂ ਨੂੰ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦਾ ਗਠਨ ਇਸ ਲਈ ਕੀਤਾ ਗਿਆ ਸੀ ਤਾਂ ਜੋ ਕੋਈ ਸਿੱਖ ਇੱਥੇ ਦਾਖਲ ਨਾ ਹੋ ਸਕੇ। 

ਮੌਲਵੀ ਖਾਦਮ ਹੁਸੈਨ ਰਿਜ਼ਵੀ ਨੇ ਕਿਹਾ,''ਪਾਕਿਸਤਾਨ ਸ਼ਬਦ ਪਾਕ ਮਤਲਬ ਪਵਿੱਤਰ ਤੋਂ ਬਣਿਆ ਹੈ। ਸਿੱਖਾਂ ਦੇ ਬੇਕਾਰ ਰੀਤੀ-ਰਿਵਾਜਾਂ ਨੂੰ ਇੱਥੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਿਰਫ ਮੱਕਾ ਅਤੇ ਪੈਗੰਬਰ ਨੂੰ ਸਾਡੀ ਧਰਤੀ 'ਤੇ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਲੋਕ ਤੀਰਥ ਯਾਤਰਾ ਦੇ ਲਈ ਅੰਮ੍ਰਿਤਸਰ ਜਾ ਸਕਦੇ ਹਨ ਪਰ ਉਨ੍ਹਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ।'' 

ਇੱਥੇ ਦੱਸ ਦਈਏ ਕਿ ਖਾਦਿਮ ਰਿਜ਼ਵੀ ਧਾਰਮਿਕ-ਰਾਜਨੀਤਕ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ ਦਾ ਸੰਸਥਾਪਕ ਹੈ। ਖਾਦਿਮ ਨੂੰ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇ ਵਿਰੋਧ ਲਈ ਜਾਣਿਆ ਜਾਂਦਾ ਹੈ। ਈਸ਼ਨਿੰਦਾ ਕਾਨੂੰਨ ਵਿਚ ਨਰਮੀ ਨਾਲ ਸਬੰਧਤ ਤਬਦੀਲੀ ਵਿਰੁੱਧ ਉਹ ਕਈ ਵਾਰੀ ਖੜ੍ਹਾ ਹੋਇਆ ਹੈ।

ਕੈਨੇਡਾ ਦੇ ਟੈਗ ਟੀਵੀ 'ਤੇ ਇਕ ਸ਼ੋਅ ਦੌਰਾਨ ਇਸ ਵੀਡੀਓ 'ਤੇ ਚਰਚਾ ਹੋਈ। ਚਰਚਾ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਵਿਰੁੱਧ ਸਿੱਖਾਂ ਦੀਆਂ ਭਾਵਨਾਵਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਮਰਾਨ ਦਾ ਉਦੇਸ਼ ਖਾਲਿਸਤਾਨ ਦੇ ਵੱਖਵਾਦੀ ਅੰਦੋਲਨ ਨੂੰ ਹਵਾ ਦੇਣਾ ਹੈ।

Vandana

This news is Content Editor Vandana