ਪਾਕਿਸਤਾਨ 'ਚ ਫੌਜ ਤੇ ਅੱਤਵਾਦੀਆਂ ਵਿਚਾਲੇ ਝੜਪ, 8 ਦੀ ਮੌਤ

06/23/2018 9:23:03 PM

ਮੀਨਾਰਸ਼ਾਹ (ਪਾਕਿਸਤਾਨ)— ਅਫਗਾਨਿਸਤਾਨ ਨਾਲ ਲੱਗਦੇ ਪਾਕਿਸਤਾਨ ਦੇ ਕਬਾਇਲੀ ਜ਼ਿਲੇ ਦੱਖਣੀ ਵਜ਼ੀਰਿਸਤਾਨ 'ਚ ਫੌਜ ਤੇ ਅੱਤਵਾਦੀਆਂ ਦੇ ਵਿਚਾਲੇ ਹੋਈ ਝੜਪ 'ਚ 6 ਅੱਤਵਾਦੀਆਂ ਤੇ 2 ਫੌਜੀਆਂ ਦੀ ਮੌਤ ਹੋ ਗਈ। ਫੌਜ ਦੇ ਇਕ ਬਿਆਨ 'ਚ ਦੱਸਿਆ ਗਿਆ ਕਿ ਇਹ ਝੜਪ ਸਪਿਨਾ ਮੇਲ ਪਿੰਡ 'ਚ ਹੋਈ। ਸੁਰੱਖਿਆ ਬਲਾਂ ਨੂੰ ਉਥੇ ਅੱਤਵਾਦੀਆਂ ਦੀ ਮੌਜੂਦਗੀ ਦੀ ਖੂਫੀਆ ਖਬਰ ਮਿਲੀ ਸੀ।
ਇਸ ਝੜਪ 'ਚ 6 ਅੱਤਵਾਦੀਆਂ ਤੇ 2 ਫੌਜੀਆਂ ਦੀ ਮੌਤ ਹੋ ਗਈ। ਝੜਪ 'ਚ ਮੋਸਟਵਾਂਟਡ ਅੱਤਵਾਦੀ ਨਾਨਾਕਰ ਵੀ ਮਾਰਿਆ ਗਿਆ। ਫੌਜ ਨੇ ਦੱਸਿਆ ਕਿ ਫੌਜੀਆਂ ਨੇ ਅੱਤਵਾਦੀਆਂ ਦੇ ਹਥਿਆਰ, ਗੋਲਾ-ਬਾਰੂਦ ਤੇ ਸੰਚਾਰ ਉਪਕਰਨਾਂ ਨੂੰ ਜ਼ਬਤ ਕਰ ਲਿਆ ਹੈ। ਇਸ ਝੜਪ ਸਬੰਧੀ ਮੀਨਾਰਸ਼ਾਹ ਦੇ ਸਥਾਨਕ ਸੁਰੱਖਿਆ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ।