ਚੀਨ ਤੋਂ ਪਾਕਿ ਨਾਗਰਿਕਾਂ ਦੀ ਦੇਸ਼ ਵਾਪਸੀ ਦੀ ਪ੍ਰਕਿਰਿਆ ਸ਼ੁਰੂ

02/04/2020 3:17:53 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਰਕਾਰ ਨੇ ਬੀਤੇ ਸੋਮਵਾਰ ਤੋਂ ਚੀਨ ਲਈ ਆਪਣੀਆਂ ਉਡਾਣ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ। ਜਿਸ ਦੇ ਤਹਿਤ ਵੁਹਾਨ ਤੋਂ ਪਾਕਿਸਤਾਨੀ ਨਾਗਰਿਕਾਂ ਦੀ ਸੋਮਵਾਰ ਨੂੰ ਦੇਸ਼ ਵਾਪਸੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਈ। ਪਾਕਿਸਤਾਨ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਉਹ ਵੁਹਾਨ ਤੋਂ ਆਪਣੇ ਨਾਗਰਿਕਾਂ ਨੂੰ ਨਹੀਂ ਲਿਆਵੇਗੀ। ਇਸ ਬਿਆਨ ਦੀ ਦੇਸ਼ ਭਰ ਦੀ ਆਲੋਚਨਾ ਕੀਤੀ ਗਈ। ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਮੁਤਾਬਕ ਚੀਨੀ ਸ਼ਹਿਰ ਤੋਂ ਇਕ ਫਲਾਈਟ 57 ਪਾਕਿਸਤਾਨੀ ਅਤੇ 12 ਚੀਨੀ ਨਾਗਰਿਕਾਂ ਨੂੰ ਲੈ ਕੇ ਇਸਲਾਮਾਬਾਦ ਪਹੁੰਚੀ। 

ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਸੰਯੁਕਤ ਸਕੱਤਰ ਐਵੀਏਸ਼ਨ ਡਿਵੀਜ਼ਨ ਅਬਦੁੱਲ ਸੱਤਾਰ ਖੋਖਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਉਡਾਣ ਸੇਵਾਵਾਂ ਸੋਮਵਾਰ ਤੋਂ ਮੁੜ ਸ਼ੁਰੂ ਹੋ ਗਈਆਂ। ਇਮਰਾਨ ਖਾਨ ਦੀ ਸਰਕਾਰ ਦੇ ਇਸ ਫੈਸਲੇ ਦੇ ਬਾਅਦ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਸਵੇਰੇ ਚੀਨ ਤੋਂ ਆਏ 2 ਜਹਾਜ਼ ਉਤਰੇ। ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਦੱਸਿਆ ਕਿ ਚੀਨ ਦੇ ਉਰੂਮਚੀ ਸ਼ਹਿਰ ਤੋਂ China Southern Airlines ਦੀਆਂ 2 ਉਡਾਣਾਂ  CZ 6007 ਅਤੇ CZ 5241 ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀਆਂ।

ਅਸਲ ਵਿਚ ਵਿਸ਼ਵ ਸਿਹਤ ਸੰਗਠਨ ਨੇ 2 ਫਰਵਰੀ ਨੂੰ ਕੋਰੋਨਾਵਾਇਰਸ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਸੀ। ਇਸ ਮਗਰੋਂ ਪਾਕਿਸਤਾਨ ਨੇ ਚੀਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ। ਇਹੀ ਨਹੀਂ ਚੀਨ ਵਿਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਨੂੰ ਵੀ ਇਮਰਾਨ ਖਾਨ ਸਰਕਾਰ ਨੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਸੀ।  
 

Vandana

This news is Content Editor Vandana